ਚੰਡੀਗੜ੍ਹ 20 ਦਸੰਬਰ 2021 : ਸੰਗਰੂਰ ਤੋਂ ਸੰਸਦ ਭਗਵੰਤ ਮਾਨ (Bhagwant Mann) ਵਲੋਂ ਅੱਜ ਦਸੂਹਾ ‘ਚ ਜਨ ਸਭਾ ਨੂੰ ਲੈ ਕੇ ਸੰਬੋਧਿਤ ਕੀਤਾ ਗਿਆ ਹੈ, ਇਸ ਮੌਕੇ ਭਗਵੰਤ ਮਾਨ ਨੇ ਚੰਨੀ ਸਰਕਾਰ ਨੂੰ ਘੇਰਿਆ ਤੇ ਅਕਾਲੀਆਂ ‘ਤੇ ਵੀ ਨਿਸ਼ਾਨੇ ਸਾਧੇ, ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨਹੀਂ ਮਜਾਕ ਚਲ ਰਿਹਾ ਹੈ, ਸੀ.ਐੱਮ ਚੰਨੀ ‘ਤੇ ਬੋਲਦੇ ਹੋਏ ਮਾਨ ਨੇ ਕਿਹਾ ਕਿ ਜਦੋ ਚੰਨੀ ਸਾਹਿਬ ਦੇ ਹਲਕੇ ‘ਚ ਸਕੂਲਾਂ ਦੇ ਹਾਲਤ ਦੇਖੇ ਤਾਂ ਚੰਨੀ ਸਾਹਿਬ ਨੇ ਤਾਲੇ ਲਗਵਾ ਦਿੱਤੇ, ਉਨ੍ਹਾਂ ਨੇ ਕਿਹਾ ਕਿ ਚੰਨੀ ਸਾਹਿਬ ਕਹਿੰਦੇ ਹਨ ਕਿ ਮੈਂ ਗੁੜ ਬਣਾ ਲੈਂਦਾ ਹੈ, ਟੈਂਟ ਲਗਾ ਲੈਂਦਾ ਹੈ ਅਜਿਹਾ ਤਾ ਸਾਰਾ ਪੰਜਾਬ ਕਰ ਲੈਂਦਾ ਹੈ ਹੁਣ ਤੁਸੀ ਸਾਰੇ ਪੰਜਾਬ ਨੂੰ ਮੁੱਖ ਮੰਤਰੀ ਬਣਾ ਦਿਓ, ਮਾਨ ਨੇ ਕਿਹਾ ਕਿ ਇਹ ਕੋਈ ਗੱਲ ਨਹੀਂ ਹੈ ਇਹ ਤਾਂ ਸਿਰਫ ਮਜਾਕ ਹੋ ਰਿਹਾ ਹੈ,
ਮਾਨ ਨੇ ਕਿਹਾ ਕਿ ਕਾਂਗਰਸ ਸਰਕਾਰ (Congress Govt)ਨੇ ਲੋਕਾਂ ਦਾ ਮਜਾਕ ਬਣਾ ਦਿੱਤਾ ਹੈ, ਮਾਨ ਨੇ ਆਪਣੇ ਬਿਆਨ ‘ਚ ਕਿਹਾ ਕਿ ਚੰਨੀ ਦੀ ਜਾਖੜ ਦੇ ਨਾਲ, ਜਾਖੜ ਦੀ ਬਾਜਵਾ ਦੇ ਨਾਲ, ਬਾਜਵਾ ਦੀ ਰੰਧਾਵਾ ਦੇ ਨਾਲ, ਰੰਧਾਵਾ ਦੀ ਬਿੱਟੂ ਦੇ ਨਾਲ, ਬਿੱਟੂ ਦੀ ਸਿੱਧੂ ਦੇ ਨਾਲ ਅਤੇ ਸਿੱਧੂ ਦੀ ਕਿਸੇ ਹੋਰ ਨਾਲ ਹੀ ਨਹੀਂ ਬਣ ਰਹੀ, ਜਿਸ ਦੇ ਨਾਲ ਪੰਜਾਬ ਸਰਕਾਰ ਨਹੀਂ ਮਜਾਕ ਚਲਾ ਰਹੇ ਹੈ, ਉਨ੍ਹਾਂ ਨੇ ਕਿਹਾ ਕਿ 80 ਦਿਨ ਤਾ ਪੰਜਾਬ ‘ਚ ਇਕ ਦੂਜੇ ਨਾਲ ਨਹੀਂ ਰਹਿ ਸਕੇ ਤਾਂ ਇਹ ਪੰਜਾਬ ਦੇ ਬੱਚਿਆਂ ਦਾ ਭਵਿੱਖ ਕਿ ਦੇਖਣਗੇ,
ਨਵੰਬਰ 22, 2024 9:31 ਬਾਃ ਦੁਃ