July 8, 2024 2:59 am
Bhagwant maan

ਅੱਜ ਮੋਹਾਲੀ ਪਹੁੰਚਣਗੇ ਭਗਵੰਤ ਮਾਨ, ‘ਆਪ’ ਉਮੀਦਵਾਰ ਸ: ਕੁਲਵੰਤ ਸਿੰਘ ਦੀ ਰੈਲੀ ਦਾ ਕਰਨਗੇ ਪ੍ਰਚਾਰ

ਚੰਡੀਗੜ੍ਹ 6 ਫਰਵਰੀ 2022 : ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਮਹਿਲਾਂ ‘ਚੋ ਚਲਦੀਆਂ ਰਹੀਆਂ ਹਨ. ਪਰ 10 ਮਾਰਚ ਤੋਂ ਬਾਅਦ ਬਣਨ ਵਾਲੀ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਮਹਿਲਾਂ ਦੀ ਥਾਂ ਪਿੰਡਾਂ ‘ਚੋ ਚੱਲਿਆ ਕਰੇਗੀ। ਇਹ ਦਾਅਵਾ ਲਗਾਤਾਰ ‘ਆਪ’ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਆਮ ਆਦਮੀ ਪਾਰਟੀ (Aam Aadmi Party) ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਕਰ ਰਹੇ ਹਨ , ਪੰਜਾਬ ‘ਚ ‘ਆਪ’ ਦਾ ਮੁੱਖ ਪ੍ਰਚਾਰਕ ਚਿਹਰਾ ਵੀ ਭਗਵੰਤ ਮਾਨ (Bhagwant maan) ਹੀ ਹਨ ਜਿਸ ਦੇ ਤਹਿਤ ਉਹ ਪੂਰੇ ਪੰਜਾਬ ‘ਚ ਆਪਣੇ ਉਮੀਦਵਾਰਾਂ ਦੇ ਹੱਕ ‘ਚ ਲਗਾਤਾਰ ਪ੍ਰਚਾਰ ਕਰ ਰਹੇ ਹਨ, ਇਸ ਕੜੀ ਤਹਿਤ ਅੱਜ ਮੋਹਾਲੀ ਹਲਕੇ ਦੇ ਉਮੀਦਵਾਰ ਸ: ਕੁਲਵੰਤ ਸਿੰਘ ਦੇ ਹੱਕ ‘ਚ ਭਗਵੰਤ ਮਾਨ (Bhagwant maan) ਰੈਲੀ ਕਰ ਰਹੇ ਹਨ, ਇਸ ਵੇਲੇ ਮਾਨ ਮੋਹਾਲੀ ਦੇ ਵੱਖ ਵੱਖ ਕਸਬੇ ਮੋਹਲਿਆਂ ਆਦਿ ‘ਚ ਰੋਡ ਮਾਰਚ ਕਰਦੇ ਲੋਕਾਂ ਨੂੰ ‘ਆਪ’ ਦਾ ਸਾਥ ਦੇਣ ਦੀ ਅਪੀਲ ਕਰਨਗੇ, ਪੂਰੇ ਮੋਹਾਲੀ ਹਲਕੇ ਦੇ ਲੋਕਾਂ ‘ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ,