sunil jakhar

ਭਗਵੰਤ ਮਾਨ ਦਿੱਲੀ ਲੀਡਰਸ਼ਿਪ ਦੇ ਪਰਛਾਵੇਂ ‘ਚੋਂ ਬਾਹਰ ਆ ਗਏ ਹਨ: ਸੁਨੀਲ ਜਾਖੜ

ਚੰਡੀਗੜ੍ਹ 20 ਮਾਰਚ 2022: ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵਿਰੋਧੀ ਧਿਰਾਂ ਵੱਲੋਂ ਇਹ ਦਾਅਵੇ ਕੀਤੇ ਗਏ ਕਿ ਪੰਜਾਬ ‘ਚ ਸਰਕਾਰ ਨੂੰ ਸੀ ਐੱਮ ਭਗਵੰਤ ਮਾਨ ਦੀ ਥਾਂ ਦਿੱਲੀ ਬੈਠੇ ਆਗੂ ਸਰਕਾਰ ਚਲਾਉਣਗੇ। ਇਸਨੂੰ ਲੈ ਕੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ (Sunil Jakhar) ਨੇ ਟਵੀਟ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਸ਼ੰਸਾ ਕੀਤੀ ਹੈ | ਉਨ੍ਹਾਂ ਕਿਹਾ ਹੈ ਕਿ ਲੱਗਦਾ ਹੈ ਕਿ ਭਗਵੰਤ  ਮਾਨ ਦਿੱਲੀ ਲੀਡਰਸ਼ਿਪ ਦੇ ਪਰਛਾਵੇਂ ‘ਚੋਂ ਬਾਹਰ ਆ ਗਏ ਹਨ।

ਸੁਨੀਲ ਜਾਖੜ (Sunil Jakhar) ਨੇ ਲਿਖਿਆ ਹੈ ਕਿ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਤੋਂ ਕੇਂਦਰੀ ਲੀਡਰਸ਼ਿਪ ਦੀ ਗੈਰਹਾਜ਼ਰੀ ਤੋਂ ਲੱਗਦਾ ਹੈ ਕਿ ਮਾਨ ਦਿੱਲੀ ਲੀਡਰਸ਼ਿਪ ਦੇ ਪਰਛਾਵੇਂ ‘ਚੋਂ ਬਾਹਰ ਆ ਗਏ ਹਨ। ਉਨ੍ਹਾਂ ਕਿਹਾ ਕਿ ਇਹ ਚੰਗਾ ਸੰਕੇਤ ਹੈ, ਪੰਜਾਬ ਖੁਦਮੁਖਤਿਆਰ ਮੁੱਖ ਮੰਤਰੀ ਦਾ ਹੱਕਦਾਰ ਹੈ, ਨਾ ਕਿ ਰਿਮੋਟ ਨਾਲ ਚੱਲਣ ਵਾਲੇ ਸੀਐਮ ਦਾ। ਇਸਦੇ ਨਾਲ ਹੀ ਉਨ੍ਹਾਂ ਨੇ ਆਮ ਆਦਮੀ ਪਾਰਟੀ ਉਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਭਗਵੰਤ ਮਾਨ ਨੇ ਆਪਣੇ ਹੱਥਾਂ ‘ਚ ਕਮਾਨ ਲੈ ਲਈ ਹੈ, ਜੋ ਦਿੱਲੀ ਲੀਡਰਸ਼ਿਪ ਲਈ ਪਰੇਸ਼ਾਨੀ ਦਾ ਸਬੱਬ ਹੈ।

Scroll to Top