July 7, 2024 6:15 pm
maan

ਮਜੀਠੀਆ ’ਤੇ ਦਰਜ FIR ਨੂੰ ਭਗਵੰਤ ਮਾਨ ਨੇ ਦੱਸਿਆ ਕਾਂਗਰਸ ਸਰਕਾਰ ਦਾ ਚੋਣ ਸਟੰਟ

ਚੰਡੀਗੜ੍ਹ 21 ਦਸੰਬਰ 2021 : ਆਮ ਆਦਮੀ ਪਾਰਟੀ ਦੇ ਮੈਂਬਰ ਭਗਵੰਤ ਮਾਨ (Bhagwant Mann) ਨੇ ਭੁਲੱਥ ਵਿਖੇ ਸੰਬੋਧਨ ਕਰਦਿਆਂ ਬਿਕਰਮ ਮਜੀਠੀਆ (Bikram Majithia) ’ਤੇ ਦਰਜ ਐੱਫ. ਆਰ. ਆਈ. ਨੂੰ ਕਾਂਗਰਸ ਸਰਕਾਰ ਦਾ ਚੋਣ ਸਟੰਟ ਦੱਸਿਆ। ਮਾਨ ਨੇ ਕਿਹਾ ਕਿ ਮਜੀਠੀਆ ’ਤੇ ਜੋ ਕੇਸ ਦਰਜ ਕੀਤਾ ਗਿਆ ਹੈ, ਉਹ ਇਕ ਚੋਣ ਸਟੰਟ ਤੋਂ ਜ਼ਿਆਦਾ ਕੁਝ ਵੀ ਨਹੀਂ। ਮਾਨ (Bhagwant Mann)ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਕਾਂਗਰਸ ਸਰਕਾਰ ਲੋਕਾਂ ਨੂੰ ਗੁੰਮਰਾਹ ਕਰਨ ਲਈ ਮਜੀਠੀਆ ’ਤੇ ਕੇਸ ਦਰਜ ਕਰੇਗੀ ਤੇ ਫਿਰ ਕਮਜ਼ੋਰ ਢੰਗ ਨਾਲ ਕੇਸ ਦੀ ਕਾਰਵਾਈ ਤੋਂ ਬਾਅਦ ਉਸ ਨੂੰ ਜਲਦ ਜ਼ਮਾਨਤ ਮਿਲ ਜਾਵੇਗੀ।
ਇਸ ਦੌਰਾਨ ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਪਾਰਟੀ ਦੇ ‘ਸੁਪਰੀਮੋ’ ਅਰਵਿੰਦ ਕੇਜਰੀਵਾਲ ਵੱਲੋਂ ਕੀਤਾ ਹਰ ਐਲਾਨ ਪੂਰਾ ਹੋਵੇਗਾ। ਮਾਨ ਨੇ ਕਿਹਾ ਕਿ ਕਿਸਾਨੀ, ਸਿਹਤ ਤੇ ਸਿੱਖਿਆ ਦੇ ਨਾਲ ਜੋ ਹੋਰ ਗਾਰੰਟੀਆਂ ਦਿੱਤੀਆਂ ਜਾ ਰਹੀਆਂ ਹਨ, ਉਹ ਸਾਰੀਆਂ ਪੂਰੀਆਂ ਕੀਤੀਆਂ ਜਾਣਗੀਆਂ।