July 8, 2024 9:21 pm
Bhagwant Mann

ਮੋਹਾਲੀ ਪਹੁੰਚੇ ਭਗਵੰਤ ਮਾਨ ‘ਆਪ’ ਉਮੀਦਵਾਰ ਸ: ਕੁਲਵੰਤ ਸਿੰਘ ਦੀ ਰੈਲੀ ਨੂੰ ਕਰ ਰਹੇ ਨੇ ਸੰਬੋਧਤ

ਚੰਡੀਗੜ੍ਹ 6 ਫਰਵਰੀ 2022 : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਸਰਗਰਮ ਹਨ, ਜਿਸ ਦੌਰਾਨ ਪਾਰਟੀਆਂ ਵਲੋਂ ਆਏ ਦਿਨੀਂ ਰੋਜ਼ ਰੋਡ ਸ਼ੋਅ ਕੀਤੇ ਜਾ ਰਹੇ ਹਨ, ਜਿਸ ਦੌਰਾਨ ਅੱਜ ‘ਆਪ’ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਆਮ ਆਦਮੀ ਪਾਰਟੀ (Bhagwant Mann)ਦੇ ਪੰਜਾਬ ਪ੍ਰਧਾਨ ਭਗਵੰਤ ਮਾਨ (Bhagwant Mann)ਮੋਹਾਲੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ : ਕੁਲਵੰਤ ਸਿੰਘ ਦੀ ਚੋਣ ਰੈਲੀ ਦਾ ਪ੍ਰਚਾਰ ਕਰਨਗੇ, ਪੰਜਾਬ ‘ਚ ‘ਆਪ’ ਦਾ ਮੁੱਖ ਪ੍ਰਚਾਰਕ ਚਿਹਰਾ ਵੀ ਭਗਵੰਤ ਮਾਨ (Bhagwant Mann)ਹੀ ਹਨ ਜਿਸ ਦੇ ਤਹਿਤ ਉਹ ਪੂਰੇ ਪੰਜਾਬ ‘ਚ ਆਪਣੇ ਉਮੀਦਵਾਰਾਂ ਦੇ ਹੱਕ ‘ਚ ਲਗਾਤਾਰ ਪ੍ਰਚਾਰ ਕਰ ਕਰ ਕੇ ਲੋਕਾਂ ਨੂੰ ਮਿਲ ਰਹੇ ਹਨ, ਇਸ ਕੜੀ ਤਹਿਤ ਅੱਜ ਮੋਹਾਲੀ ਹਲਕੇ ਦੇ ਉਮੀਦਵਾਰ ਸ: ਕੁਲਵੰਤ ਸਿੰਘ ਦੇ ਹੱਕ ‘ਚ ਭਗਵੰਤ ਮਾਨ ਰੈਲੀ ਕਰ ਰਹੇ ਹਨ, ਇਸ ਵੇਲੇ ਮਾਨ ਮੋਹਾਲੀ ਦੇ ਵੱਖ ਵੱਖ ਕਸਬੇ ਆਦਿ ‘ਚ ਰੋਡ ਮਾਰਚ ਕਰਦੇ ਲੋਕਾਂ ਨੂੰ ‘ਆਪ’ ਦਾ ਸਾਥ ਦੇਣ ਦੀ ਅਪੀਲ ਕਰ ਰਹੇ ਹਨ , ਪੂਰੇ ਮੋਹਾਲੀ ਹਲਕੇ ਦੇ ਲੋਕਾਂ ਆਮ ਆਦਮੀ ਪਾਰਟੀ (Bhagwant Mann) ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ,