July 7, 2024 9:35 pm
Bhagwant Mann

ਭਗਵੰਤ ਮਾਨ ਨੇ ਜਿੱਤ ਤੋਂ ਬਾਅਦ ਨਵੇਂ ਚੁਣੇ ਹੋਏ ਵਿਧਾਇਕਾਂ ਨੂੰ ਕੀਤਾ ਸੰਬੋਧਨ

ਚੰਡੀਗੜ੍ਹ 11 ਮਾਰਚ 2022: ਪੰਜਾਬ ਵਿਧਾਨ ਸਭਾ ਚੋਣਾਂ 2022 ‘ਚ ਆਮ ਆਦਮੀ ਪਾਰਟੀ (Aam Aadmi Party) ਨੂੰ ਵੱਡੀ ਜਿੱਤ ਮਿਲੀ | ਇਸਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਵਿਧਾਇਕਾਂ ਦੀ ਮੋਹਾਲੀ ‘ਚ ਬੈਠਕ ਹੋਈ। ਇਸ ਮੌਕੇ ‘ਤੇ ਭਗਵੰਤ ਮਾਨ (Bhagwant Mann) ਨੇ ਨਵੇਂ ਚੁਣੇ ਹੋਏ ਵਿਧਾਇਕਾਂ ਨੂੰ ਪਹਿਲੀ ਵਾਰ ਸੰਬੋਧਨ ਕੀਤਾ। ਭਗਵੰਤ ਮਾਨ ਨੇ ਵਿਧਾਇਕਾਂ ਨੁੰ ਕਿਹਾ ਕਿ ਹੁਣ ਤੁਸੀਂ ਚੰਡੀਗੜ੍ਹ ‘ਚ ਨਹੀਂ ਬੈਠਣਾ, ਉਥੇ ਜਾ ਕੇ ਕੰਮ ਕਰਨਾ ਹੈ ਜਿੱਥੋਂ ਵੋਟਾਂ ਮੰਗੀਆਂ ਸਨ।

ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਤੁਸੀਂ ਘੱਟ ਤੋਂ ਘੱਟ ਚੰਡੀਗੜ੍ਹ ਰਹਿਣਾ, ਸਰਕਾਰ ਪਿੰਡਾਂ, ਮੁਹੱਲਿਆਂ ‘ਚੋਂ ਚੱਲੇਗੀ । ਉਨ੍ਹਾਂ ਕਿਹਾ ਕਿ ਤੁਸੀਂ ਅਫਸਰਾਂ ਨੂੰ ਨਾਲ ਲੈ ਕੇ ਪਿੰਡਾਂ ਵਿੱਚ ਜਾਓ ਉਥੇ ਹੀ ਮਸਲੇ ਹੱਲ ਕਰੋ। ਉਨ੍ਹਾਂ ਕਿਹਾ ਕਿ ਜਿਹੜਾ ਅਫਸਰ ਕਹਿੰਦੇ ਮੈਂ ਪਿੰਡਾਂ ‘ਚ ਨਹੀਂ ਜਾਣਾ ਉਸ ਨੂੰ ਕਹੋ ਤੂੰ ਚੰਡੀਗੜ੍ਹ ਆ ਜਾ।