ਚੰਡੀਗੜ੍ਹ, 30 ਜਨਵਰੀ 2025: ਚੋਣ ਕਮਿਸ਼ਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਦੇ ਦਿੱਲੀ ਸਥਿਤ ਘਰ ‘ਤੇ ਪਹੁੰਚੀ ਹੈ। ਕਮਿਸ਼ਨ ਦੀ ਟੀਮ ਤਲਾਸ਼ੀ ਲੈਣ ਲਈ ਕਪੂਰਥਲਾ ਹਾਊਸ ਪਹੁੰਚ ਗਈ ਹੈ। ਜਿਕਰਯੋਗ ਹੈ ਕਿ ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਜਧਾਨੀ ‘ਚ ਰਾਜਨੀਤੀ ਆਪਣੇ ਸਿਖਰ ‘ਤੇ ਹੈ।
ਇਸ ਦੌਰਾਨ ਆਮ ਆਦਮੀ ਪਾਰਟੀ ਨੇ ਦੋਸ਼ ਲਗਾਇਆ ਹੈ ਕਿ ਚੋਣ ਕਮਿਸ਼ਨ ਨੇ ਵੀਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿੱਲੀ ਸਥਿਤ ਘਰ ‘ਤੇ ਛਾਪਾ ਮਾਰਿਆ ਹੈ। ਇਸ ਦੇ ਨਾਲ ਹੀ ‘ਆਪ’ ਦੇ ਦੋਸ਼ਾਂ ‘ਤੇ ਚੋਣ ਕਮਿਸ਼ਨ ਨੇ ਕਿਹਾ ਕਿ ਅਸੀਂ ਕੋਈ ਛਾਪਾ ਨਹੀਂ ਮਾਰਿਆ। ਕਮਿਸ਼ਨ ਏਜੰਸੀਆਂ ਦੇ ਕੰਮਕਾਜ ‘ਚ ਦਖਲ ਨਹੀਂ ਦਿੰਦਾ। ਉਨ੍ਹਾਂ ਕਿਹਾ ਸ਼ਿਕਾਇਤ ਦੀ ਜਾਂਚ ਲਈ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ, ਅਸੀਂ ਇੰਤਜ਼ਾਰ ਕਰ ਰਹੇ ਹਾਂ ਕਿਉਕਿ 100 ਮਿੰਟਾਂ ਅੰਦਰ ਜਾਂਚ ਕਰਨੀ ਹੁੰਦੀ ਹੈ | ਕਮਿਸ਼ਨ ਨੇ ਕਿਹਾ ਕਿ ਅੰਦਰ ਨਾ ਜਾਣ ਦੇਣ ਵਾਲਿਆਂ ਅਧਿਕਾਰੀਆਂ ਖਿਲਾਫ਼ ਸ਼ਿਕਾਇਤ ਦਿੱਤੀ ਹੈ | ਇਸਤੋਂ ਟੀਮ ਅੰਦਰ ਗਈ ਅਤੇ ਕੁਝ ਹੀ ਮਿੰਟਾਂ ਬਾਅਦ ਟੀਮ ਰੇਡ ਕਰਕੇ ਬਾਹਰ ਆ ਗਈ |
ਰਿਟਰਨਿੰਗ ਅਫ਼ਸਰ ਓ.ਪੀ. ਪਾਂਡੇ ਨੇ ਕਿਹਾ ਕਿ ਸੀਵਿਜਿਲ ਐਪ ਰਾਹੀਂ ਸ਼ਿਕਾਇਤ ਮਿਲੀ ਸੀ ਕਿ ਕਪੂਰਥਲਾ ਹਾਊਸ ਤੋਂ ਪੈਸੇ ਵੰਡੇ ਜਾ ਰਹੇ ਹਨ। ਸਾਡੀ ਫਲਾਇੰਗ ਸਕੁਐਡ ਟੀਮ ਇੱਥੇ ਜਾਂਚ ਲਈ ਆਈ ਸੀ। ਸਾਨੂੰ ਦੱਸਿਆ ਗਿਆ ਸੀ ਕਿ ਅਸੀਂ ਇੱਥੇ (ਕਪੂਰਥਲਾ ਹਾਊਸ) ਜਾਂਚ ਕਰ ਸਕਦੇ ਹਾਂ। ਕਮਰਿਆਂ ਦੇ ਦਰਵਾਜ਼ਿਆਂ ‘ਤੇ ਤਾਲੇ ਲੱਗੇ ਹੋਏ ਸਨ। ਇਸ ਲਈ ਤਲਾਸ਼ੀ ਨਹੀਂ ਹੋ ਸਕੀ।
ਇਸ ਕਾਰਵਾਈ ‘ਤੇ ਦਿੱਲੀ ਦੇ ਮੁੱਖ ਮੰਤਰੀ ਆਤਿਸ਼ ਨੇ ਟਵਿੱਟਰ ‘ਤੇ ਲਿਖਿਆ ਕਿ ਦਿੱਲੀ ਪੁਲਿਸ ਭਗਵੰਤ ਮਾਨ (CM Bhagwant Mann) ਦੇ ਦਿੱਲੀ ਸਥਿਤ ਘਰ ‘ਤੇ ਛਾਪਾ ਮਾਰਨ ਲਈ ਪਹੁੰਚ ਗਈ ਹੈ। ਭਾਜਪਾ ਦੇ ਲੋਕ ਦਿਨ-ਦਿਹਾੜੇ ਪੈਸੇ, ਜੁੱਤੇ ਅਤੇ ਚਾਦਰਾਂ ਵੰਡ ਰਹੇ ਹਨ, ਪਰ ਇਹ ਦਿਖਾਈ ਨਹੀਂ ਦੇ ਰਿਹਾ। ਇਸ ਦੀ ਬਜਾਏ ਉਹ ਇੱਕ ਚੁਣੇ ਹੋਏ ਮੁੱਖ ਮੰਤਰੀ ਦੇ ਨਿਵਾਸ ‘ਤੇ ਛਾਪਾ ਮਾਰਨ ਲਈ ਪਹੁੰਚ ਜਾਂਦੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕ 5 ਤਾਰੀਖ਼ ਨੂੰ ਆਪਣਾ ਜਵਾਬ ਦੇਣਗੇ।
ਜਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਵਿੱਚ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਹਨ। ਉਹ ਲੰਮੇ ਸਮੇਂ ਤੋਂ ਦਿੱਲੀ ‘ਚ ਡੇਰਾ ਲਾ ਕੇ ਬੈਠਾ ਹੈ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਲਈ ਵੋਟਾਂ ਮੰਗ ਰਹੇ ਹਨ।
Read More: ਪੰਜਾਬ ਸਰਕਾਰ ਜਲੰਧਰ, ਲੁਧਿਆਣਾ ਸਮੇਤ 6 ਜ਼ਿਲ੍ਹਿਆਂ ‘ਚ ਹਾਊਸਿੰਗ ਪ੍ਰੋਜੈਕਟ ਸਥਾਪਤ ਕਰਨ ਦੀ ਕਰ ਰਹੀ ਤਿਆਰੀ