ਚੰਡੀਗੜ੍ਹ, 03 ਦਸੰਬਰ 2023: ਸਾਰੇ ਐਗਜ਼ਿਟ ਪੋਲ ਅਤੇ ਅਨੁਮਾਨਾਂ ਨੂੰ ਪਿੱਛੇ ਛੱਡਦੇ ਹੋਏ ਭਾਜਪਾ ਛੱਤੀਸਗੜ੍ਹ (Chhattisgarh) ਵਿੱਚ ਬਹੁਮਤ ਵੱਲ ਵਧ ਰਹੀ ਹੈ। ਇਸ ਸਮੇਂ ਭਾਜਪਾ 51 ਅਤੇ ਕਾਂਗਰਸ 37 ਸੀਟਾਂ ‘ਤੇ ਅੱਗੇ ਹੈ। ਰਾਏਪੁਰ ਦੀਆਂ ਸਾਰੀਆਂ ਸੀਟਾਂ ਅਤੇ ਬਸਤਰ ਦੀਆਂ 8 ਸੀਟਾਂ ‘ਤੇ ਭਾਜਪਾ ਦੀ ਲੀਡ ਹੈ। ਡਿਪਟੀ ਸੀਐਮ ਟੀਐਸ ਸਿੰਘਦੇਵ, ਵਿਧਾਨ ਸਭਾ ਸਪੀਕਰ ਚਰਨ ਦਾਸ ਮਹੰਤਾ ਅਤੇ 7 ਮੰਤਰੀ ਪਛੜ ਗਏ ਹਨ। ਹਾਲਾਂਕਿ, ਸੀਐਮ ਭੁਪੇਸ਼ ਬਘੇਲ ਨੇ ਫਿਰ ਤੋਂ ਅੱਗੇ ਚੱਲ ਰਹੇ ਹਨ |
ਸੂਬੇ ਵਿੱਚ ਹੁਣ ਤੱਕ ਪੰਜ ਗੇੜਾਂ ਦੀ ਗਿਣਤੀ ਮੁਕੰਮਲ ਹੋ ਚੁੱਕੀ ਹੈ। ਪਹਿਲਾਂ ਝੁਕਾਅ ਕਾਂਗਰਸ ਵੱਲ ਸੀ, ਪਰ ਫਿਰ ਸਥਿਤੀ ਬਦਲਣੀ ਸ਼ੁਰੂ ਹੋ ਗਈ । ਪਹਿਲੇ ਗੇੜ ਤੋਂ ਬਾਅਦ ਭਾਜਪਾ ਅਤੇ ਕਾਂਗਰਸ ਵਿਚਾਲੇ ਕਰੀਬੀ ਮੁਕਾਬਲਾ ਸੀ, ਪਰ ਫਿਰ ਸੀਐਮ ਸਮੇਤ ਕਈ ਮੰਤਰੀ ਇਕ-ਇਕ ਕਰਕੇ ਪਛੜਨ ਲੱਗੇ। ਰਾਏਪੁਰ ‘ਚ ਭਾਜਪਾ ਦਫਤਰ ਦੇ ਬਾਹਰ ਮੋਦੀ-ਮੋਦੀ ਦੇ ਨਾਅਰੇ ਲਗਾਏ ਜਾ ਰਹੇ ਹਨ।
ਛੱਤੀਸਗੜ੍ਹ (Chhattisgarh) ਦੇ ਨਵੇਂ ਮੁੱਖ ਮੰਤਰੀ ਦੀ ਦੌੜ ‘ਚ ਵਿਜੇ ਬਘੇਲ ਦੀ ਉਮੀਦਵਾਰੀ ਮਜ਼ਬੂਤ ਹੈ। ਵਿਜੇ ਬਘੇਲ ਓਬੀਸੀ ਦੇ ਕੁਰਮੀ ਭਾਈਚਾਰੇ ਤੋਂ ਆਉਂਦੇ ਹਨ, ਦੂਜਾ ਤਿੰਨ ਵਾਰ ਮੁੱਖ ਮੰਤਰੀ ਰਹੇ ਰਮਨ ਸਿੰਘ, ਤੀਜਾ ਭਾਜਪਾ ਦੇ ਸੂਬਾ ਪ੍ਰਧਾਨ ਅਰੁਣ ਸਾਵ, ਚੌਥਾ ਓਪੀ ਚੌਧਰੀ ਅਤੇ ਰਾਮ ਵਿਚਾਰ ਨੇਤਾਮ ਦਾ ਨਾਂ ਸਿਖਰ ‘ਤੇ ਆ ਸਕਦਾ ਹੈ।