ਚੰਡੀਗ੍ਹੜ 14 ਦਸੰਬਰ 2022: ਫਰਾਂਸ ਦੇ ਅਰਬਪਤੀ ਅਤੇ ਲੁਈਸ ਵਿਟੋਨ ਦੇ ਸੀਈਓ, ਬਰਨਾਰਡ ਅਰਨੌਲਟ (Bernard Arnault) ਹੁਣ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਬਣ ਗਏ ਹਨ | ਅਰਨੌਲਟ ਨੇ ਟੇਸਲਾ, ਸਪੇਸਐਕਸ ਅਤੇ ਟਵਿਟਰ ਦੇ ਮਾਲਕ ਐਲਨ ਮਸਕ ਪਿੱਛੇ ਛੱਡ ਦਿੱਤਾ ਹੈ । ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਦੇ ਅਨੁਸਾਰ, ਬਰਨਾਰਡ ਅਰਨੌਲਟ ਨੇ ਉਸਦੀ ਜਗ੍ਹਾ ਲੈ ਲਈ ਹੈ। ਟਵਿੱਟਰ ਦੇ ਖਰੀਦਣ ਤੋਂ ਬਾਅਦ ਮਸਕ ਨੂੰ ਵੱਡਾ ਝਟਕਾ ਲੱਗਾ ਹੈ।
ਐਲਨ ਮਸਕ ਦੀ ਦੌਲਤ ਵਿੱਚ ਇਸ ਸਾਲ ਹੁਣ ਤੱਕ ਕਰੀਬ 100 ਅਰਬ ਡਾਲਰ ਦੀ ਕਮੀ ਆਈ ਹੈ। ਉਸਦੀ ਕੁੱਲ ਸੰਪਤੀ $168.5 ਅਰਬ ਤੱਕ ਆ ਗਈ ਹੈ, ਜਦੋਂ ਕਿ ਅਰਨੌਲਟ (Bernard Arnault) ਦੀ ਕੋਲ 172.9 ਅਰਬ ਡਾਲਰ ਦੀ ਸੰਪਤੀ ਹੈ । ਆਰਨੌਲਟ ਦੀ ਸੰਪਤੀ ਦਾ 48 ਫੀਸਦੀ ਹਿੱਸਾ LVMH ਦਾ ਹੈ। ਫੋਰਬਸ ਦੇ ਅਨੁਸਾਰ ਸਮੂਹ ਕੋਲ ਲਗਭਗ 70 ਫੈਸ਼ਨ ਅਤੇ ਬਿਊਟੀ ਬ੍ਰਾਂਡ ਹਨ।
ਫੋਰਬਸ ਦੀ ਅਸਲ-ਸਮੇਂ ਦੇ ਅਰਬਪਤੀਆਂ ਦੀ ਸੂਚੀ ਵਿੱਚ ਦੋ ਭਾਰਤੀ ਵੀ ਸ਼ਾਮਲ ਹਨ। ਉਦਯੋਗਪਤੀ ਗੌਤਮ ਅਡਾਨੀ ਦੁਨੀਆ ਦੇ ਚੋਟੀ ਦੇ 10 ਅਮੀਰਾਂ ‘ਚ ਤੀਜੇ ਨੰਬਰ ‘ਤੇ ਹਨ। ਏਸ਼ੀਆ ਦੇ ਸਭ ਤੋਂ ਅਮੀਰ ਗੌਤਮ ਅਡਾਨੀ ਦੀ ਕੁੱਲ ਜਾਇਦਾਦ 134 ਅਰਬ ਡਾਲਰ ਹੈ। ਇਸ ਦੇ ਨਾਲ ਹੀ ਮੁਕੇਸ਼ ਅੰਬਾਨੀ ਅੱਠਵੇਂ ਸਥਾਨ ‘ਤੇ ਹਨ। ਉਸ ਦੀ ਜਾਇਦਾਦ 92.5 ਅਰਬ ਡਾਲਰ ਦੀ ਹੈ।