Bharat Jodo Yatra

ਬੈਂਗਲੁਰੂ ਕੋਰਟ ਵਲੋਂ ਕਾਂਗਰਸ ਤੇ ਭਾਰਤ ਜੋੜੋ ਯਾਤਰਾ ਦੇ ਟਵਿੱਟਰ ਹੈਂਡਲ ਨੂੰ ਬਲਾਕ ਕਰਨ ਦੇ ਹੁਕਮ

ਚੰਡੀਗੜ 07 ਨਵੰਬਰ 2022: ਕਾਂਗਰਸ ਨੂੰ ਬੈਂਗਲੁਰੂ ਕੋਰਟ (Bengaluru court) ਨੇ ਵੱਡਾ ਝਟਕਾ ਦਿੱਤਾ ਹੈ। ਅਦਾਲਤ ਨੇ ਆਪਣੇ ਹੁਕਮ ਵਿੱਚ ਕਾਂਗਰਸ ਅਤੇ ਉਸ ਦੀ ਭਾਰਤ ਜੋੜੋ ਯਾਤਰਾ (Bharat Jodo Yatra) ਦੇ ਟਵਿੱਟਰ ਹੈਂਡਲ ਨੂੰ ਬਲਾਕ ਕਰਨ ਲਈ ਕਿਹਾ ਹੈ। ਦਰਅਸਲ ਕਾਂਗਰਸ ਖਿਲਾਫ ਕਾਪੀਰਾਈਟ ਐਕਟ ਤਹਿਤ ਸ਼ਿਕਾਇਤ ਦਰਜ ਕਰਵਾਈ ਗਈ ਸੀ। ਕੇਜੀਐਫ ਦੇ ਨਿਰਮਾਤਾਵਾਂ ਨੇ ਦੋਸ਼ ਲਾਇਆ ਸੀ ਕਿ ਕਾਂਗਰਸ ਵੱਲੋਂ ਭਾਰਤ ਜੋੜੋ ਯਾਤਰਾ ਲਈ ਤਿਆਰ ਕੀਤੇ ਗਏ ਮਾਰਕੀਟਿੰਗ ਵੀਡੀਓਜ਼ ਵਿੱਚ ਉਨ੍ਹਾਂ ਦੀ ਫਿਲਮ ਦੇ ਗੀਤਾਂ ਦੀ ਵਰਤੋਂ ਕੀਤੀ ਗਈ ਸੀ।

ਹੁਣ ਅਦਾਲਤ ਨੇ ਵੀ ਉਸ ਮਾਮਲੇ ‘ਚ ਆਪਣਾ ਹੁਕਮ ਦਿੱਤਾ ਹੈ। ਕਿਹਾ ਗਿਆ ਹੈ ਕਿ ਪਟੀਸ਼ਨਕਰਤਾ ਵੱਲੋਂ ਸੀਡੀ ਰਾਹੀਂ ਇਹ ਸਾਬਤ ਕਰ ਦਿੱਤਾ ਗਿਆ ਹੈ ਕਿ ਇਸ ਦੇ ਅਸਲ ਸੰਸਕਰਣ ਵਿੱਚ ਕੁਝ ਮਾਮੂਲੀ ਬਦਲਾਅ ਕੀਤੇ ਗਏ ਹਨ। ਅਦਾਲਤ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਹੈ ਕਿ ਇਸ ਤਰ੍ਹਾਂ ਦੇ ਮਾਰਕੀਟਿੰਗ ਵੀਡੀਓ ਪਾਇਰੇਸੀ ਨੂੰ ਉਤਸ਼ਾਹਿਤ ਕਰਦੇ ਹਨ। ਇਸ ਕਾਰਨ ਹੁਕਮਾਂ ‘ਚ ਸਪੱਸ਼ਟ ਕਿਹਾ ਗਿਆ ਹੈ ਕਿ ਜਿਨ੍ਹਾਂ ਵੀਡੀਓ ‘ਚ ਇਨ੍ਹਾਂ ਗੀਤਾਂ ਦੀ ਵਰਤੋਂ ਕੀਤੀ ਗਈ ਹੈ, ਉਨ੍ਹਾਂ ਨੂੰ ਕਾਂਗਰਸ ਅਤੇ ਭਾਰਤ ਜੋੜੋ ਯਾਤਰਾ ਦੋਵਾਂ ਦੇ ਟਵਿਟਰ ਹੈਂਡਲ ਤੋਂ ਹਟਾ ਦਿੱਤਾ ਜਾਵੇ। ਇਸ ਦੇ ਨਾਲ ਹੀ ਦੋਵਾਂ ਦੇ ਟਵਿਟਰ ਹੈਂਡਲ ਨੂੰ ਵੀ ਬਲਾਕ ਕਰਨ ਦਾ ਹੁਕਮ ਦਿੱਤਾ ਗਿਆ ਹੈ।

Scroll to Top