Site icon TheUnmute.com

Bengaluru: ਅਦਾਕਾਰਾ ਆਲੀਆ ਭੱਟ ਡੀਜੇ ਐਲਨ ਵਾਕਰ ਦੇ ਸੰਗੀਤ ਸਮਾਰੋਹ ‘ਚ ਪਹੁੰਚੇ, ਸਟੇਜ ‘ਤੇ ਕੀਤਾ Performed

5 ਅਕਤੂਬਰ 2024: ਅਦਾਕਾਰਾ ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਜਿਗਰਾ’ ਦੇ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ। ਇਸ ਦੌਰਾਨ, ਸ਼ੁੱਕਰਵਾਰ ਨੂੰ, ਅਦਾਕਾਰਾ ਬੈਂਗਲੁਰੂ ਵਿੱਚ ਅੰਤਰਰਾਸ਼ਟਰੀ ਮਸ਼ਹੂਰ ਡੀਜੇ ਐਲਨ ਵਾਕਰ ਦੇ ਸੰਗੀਤ ਸਮਾਰੋਹ ਵਿੱਚ ਪਹੁੰਚੀ।

ਕੰਸਰਟ ‘ਚ ਆਲੀਆ ਦੀ ਐਂਟਰੀ ਉੱਥੇ ਮੌਜੂਦ ਸਾਰੇ ਪ੍ਰਸ਼ੰਸਕਾਂ ਲਈ ਸਰਪ੍ਰਾਈਜ਼ ਵਰਗੀ ਸੀ। ਇਸ ਮੌਕੇ ਆਲੀਆ ਨੇ ਐਲਨ ਨਾਲ ਸਟੇਜ ‘ਤੇ ਪਰਫਾਰਮ ਵੀ ਕੀਤਾ।

 

ਆਲੀਆ ਫਿਲਮ ‘ਜਿਗਰਾ’ ਦੇ ਪ੍ਰਮੋਸ਼ਨ ‘ਚ ਰੁੱਝੀ ਹੋਈ
ਆਲੀਆ ਅਤੇ ਐਲਨ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਆਲੀਆ ਨੇ ਇਸ ਈਵੈਂਟ ‘ਚ ਆਪਣੀ ਆਉਣ ਵਾਲੀ ਫਿਲਮ ‘ਜਿਗਰਾ’ ਦਾ ਪ੍ਰਮੋਸ਼ਨ ਵੀ ਕੀਤਾ।

ਇਹ ਫਿਲਮ 11 ਅਕਤੂਬਰ ਨੂੰ ਦੁਸਹਿਰੇ ਦੇ ਮੌਕੇ ‘ਤੇ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਆਲੀਆ ਨੇ ਇਸ ਨੂੰ ਕੋ-ਪ੍ਰੋਡਿਊਸ ਵੀ ਕੀਤਾ ਹੈ।

ਆਲੀਆ ਤੋਂ ਇਲਾਵਾ ‘ਜਿਗਰਾ’ ‘ਚ ਵੇਦਾਂਗ ਰੈਨਾ ਵੀ ਨਜ਼ਰ ਆਉਣਗੇ। ਫਿਲਮ ‘ਚ ਉਹ ਆਲੀਆ ਦੇ ਭਰਾ ਦਾ ਕਿਰਦਾਰ ਨਿਭਾਅ ਰਿਹਾ ਹੈ। ਫਿਲਮ ਦੀ ਕਹਾਣੀ ਇਨ੍ਹਾਂ ਦੋਹਾਂ ਦੇ ਆਲੇ-ਦੁਆਲੇ ਬੁਣੀ ਗਈ ਹੈ।

Exit mobile version