ਰੂਸ ਅਤੇ ਯੂਕਰੇਨ

ਰੂਸ ਤੇ ਯੂਕਰੇਨ ਵਿਚਾਲੇ ਜੰਗ ‘ਚ ਬੇਲਾਰੂਸ ਨਹੀਂ ਭੇਜੇਗਾ ਆਪਣੀ ਫ਼ੌਜ: ਅਲੈਗਜ਼ੈਂਡਰ ਲੂਕਾਸ਼ੈਂਕੋ

ਚੰਡੀਗੜ੍ਹ 04 ਮਾਰਚ 2022: ਰੂਸ ਅਤੇ ਯੂਕਰੇਨ ਵਿਚਾਲੇ ਭਿਆਨਕ ਜੰਗ ਨੌਵੇਂ ਦਿਨ ਵੀ ਜਾਰੀ ਰਹੀ ਹੈ। ਇਸ ਦੌਰਾਨ ਇਹ ਖਦਸ਼ਾ ਜਤਾਇਆ ਜਾ ਰਿਹਾ ਸੀ ਕਿ ਰੂਸ ਦੀ ਹਮਾਇਤ ਲਈ ਬੇਲਾਰੂਸੀ ਫੌਜ ਯੂਕਰੇਨ ‘ਤੇ ਵੀ ਹਮਲਾ ਕਰ ਸਕਦੀ ਹੈ। ਪਰ ਬੇਲਾਰੂਸ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਲੂਕਾਸ਼ੈਂਕੋ ਨੇ ਇਸ ਤੋਂ ਸਾਫ਼ ਇਨਕਾਰ ਕੀਤਾ ਹੈ। ਬੇਲਾਰੂਸ ਨੇ ਕਿਹਾ ਹੈ ਕਿ ਉਸਦੀ ਫੌਜ ਯੂਕਰੇਨ ਦੇ ਖਿਲਾਫ ਜੰਗ ‘ਚ ਨਹੀਂ ਜਾਵੇਗੀ। ਇਹ ਯੂਕਰੇਨ ਲਈ ਇਕ ਰਾਹਤ ਦੀ ਖ਼ਬਰ ਹੈ। ਹਾਲਾਂਕਿ ਬੇਲਾਰੂਸ ਯੂਕਰੇਨ ਦੇ ਖਿਲਾਫ ਜੰਗ ‘ਚ ਰੂਸ ਦੀ ਮਦਦ ਕਰ ਰਿਹਾ ਹੈ। ਇਸਦੇ ਚੱਲਦੇ ਦੁਨੀਆ ਦੇ ਸਾਰੇ ਦੇਸ਼ਾਂ ਨੇ ਰੂਸ ਦੇ ਨਾਲ-ਨਾਲ ਬੇਲਾਰੂਸ ‘ਤੇ ਸਖਤ ਪਾਬੰਦੀਆਂ ਲਗਾ ਦਿੱਤੀਆਂ ਹਨ।

ਬੇਲਾਰੂਸ ਜੰਗ ‘ਚ ਰੂਸ ਦਾ ਸਮਰਥਨ ਕਰ ਰਿਹਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ‘ਚ ਬੇਲਾਰੂਸ ਨੇ ਵੀ ਰੂਸ ਦੇ ਸਮਰਥਨ ‘ਚ ਵੋਟਿੰਗ ਕੀਤੀ। ਯੂਕਰੇਨ ਵਾਂਗ ਬੇਲਾਰੂਸ ਵੀ ਸੋਵੀਅਤ ਯੂਨੀਅਨ ਨਾਲੋਂ ਟੁੱਟ ਗਿਆ। ਬੇਲਾਰੂਸ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਲੂਕਾਸ਼ੈਂਕੋ ਰੂਸ ਪੱਖੀ ਹਨ ਅਤੇ ਕਈ ਸਾਲਾਂ ਤੋਂ ਸੱਤਾ ‘ਚ ਹਨ। ਹਾਲ ਹੀ ‘ਚ ਬੇਲਾਰੂਸ ਦੇ ਰਾਸ਼ਟਰਪਤੀ ਦੀ ਇਕ ਤਸਵੀਰ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ, ਜਿਸ ‘ਚ ਉਹ ਨਕਸ਼ੇ ਨਾਲ ਮੁਲਾਕਾਤ ਕਰਦੇ ਨਜ਼ਰ ਆ ਰਹੇ ਸਨ।

Scroll to Top