Site icon TheUnmute.com

Beijing Olympics: ਕੋਰੋਨਾ ਕਾਰਨ ਬੀਜਿੰਗ ਓਲੰਪਿਕ ’ਤੇ ਲਟਕੀ ਤਲਵਾਰ

Beijing Olympics

ਚੰਡੀਗੜ੍ਹ 20 ਜਨਵਰੀ 2022: ਕੋਰੋਨਾ ਵਾਇਰਸ ਦੇ ਚਲਦੇ ਚੀਨ ਦੇ ‘ਚ ਬੀਜਿੰਗ ਓਲੰਪਿਕ (Beijing Olympics) ‘ਤੇ ਸੰਕਟ ਤੇ ਬਦਲ ਦਿੱਖ ਰਹੇ ਹਨ | ਵਿੰਟਰ ਓਲੰਪਿਕ ’ਚ ਬਸ ਕੁਝ ਹੀ ਹਫਤੇ ਬਾਕੀ ਹੈ, ਪਰ ਮਾਹੌਲ ’ਚ ਬਹੁਤ ਡਰ ਅਤੇ ਅਨਿਸ਼ਚਿਤਾ ਹੈ। ‘ਜ਼ੀਰੋ ਕੋਵਿਡ’ ਨੀਤੀ ਦੇ ਲਾਗੂ ਹੋਣ ਦੇ ਬਾਵਜੂਦ ਚੀਨ ’ਚ ਵੱਡੇ ਪੱਧਰ ’ਤੇ ਵਾਇਰਲ ਬ੍ਰੇਕਆਊਟ ਦੇ ਬਾਅਦ ਤਾਲਾਬੰਦੀ ਵੇਖੀ ਜਾ ਰਹੀ ਹੈ। ਪਹਿਲਾਂ ਤੋਂ ਹੀ ਕਟਨੀਤਕ ਬਾਈਕਾਟ ਅਤੇ ਵਾਤਾਵਰਣ ਸੰਬੰਧੀ ਚਿੰਤਾਵਾਂ ਨਾਲ ਜੂਝ ਰਹੇ ਚੀਨ ਨੂੰ ਹੁਣ ਕੋਰੋਨਾ ਕਾਰਨ ਬੀਜਿੰਗ ਓਲੰਪਿਕ (Beijing Olympics) ’ਤੇ ਤਲਵਾਰ ਲਟਕਦੀ ਨਜ਼ਰ ਆ ਰਹੀ ਹੈ। ਵਿਦੇਸ਼ੀਆਂ ਨੂੰ ਓਲੰਪਿਕ ਆਯੋਜਨ ’ਚ ਸ਼ਾਮਲ ਹੋਣ ਤੋਂ ਰੋਣ ਦੇ ਚੀਨੀ ਸਰਕਾਰ ਦੇ ਫੈਸਲੇ ਦੇ ਬਾਵਜੂਦ ਹੁਣ ਘਰੇਲੂ ਆਬਾਦੀ ’ਚ ਵਾਇਰਸ ਫੈਲਣ ਦਾ ਖਦਸ਼ਾ ਹੈ।

ਰੋਗ ਕੰਟਰੋਲ ਲਈ ਜ਼ਿੰਮੇਵਾਰ ਬੀਜਿੰਗ ਓਲੰਪਿਕ ਦੇ ਇਕ ਅਧਿਕਾਰੀ ਹੁਆਂਗ ਚੁਨ ਨੇ ਕਿਹਾ, ‘ਜੇਕਰ ਸਮੂਹਿਕ ਕਲੱਸਟਰ ਫੈਲਦਾ ਹੈ ਕਿ ਇਹ ਯਕੀਨੀ ਰੂਪ ਨਾਲ ਖੇਡਾਂ ਅਤੇ ਪ੍ਰੋਗਰਾਮ ਨੂੰ ਪ੍ਰਭਾਵਿਤ ਕਰੇਗਾ। ਸ਼ੀਆਨ, ਤਿਆਨਜਿਨ, ਸ਼ੇਨਝੇਨ, ਝੇਂਗਝੌ, ਆਨਯਾਂਗ, ਯੁਝੋਊ ਚੀਨ ਦੇ ਉਨ੍ਹਾਂ ਪ੍ਰਮੁੱਖ ਸ਼ਹਿਰਾਂ ’ਚੋਂ ਇਕ ਹੈ ਜਿਥੇ ਕੋਵਿਡ-19 ਖਤਰਨਾਕ ਦਰ ਨਾਲ ਫੈਲ ਰਿਹਾ ਹੈ। ਹੁਣਚੀਨ ਨੇ ‘ਜ਼ੀਰੋ ਕੋਵਿਡ’ ਨੀਤੀ ਨੂੰ ਛੱਡ ਦਿੱਤਾ ਹੈ ਅਤੇ ਦੁਨੀਆ ਭਰ ਦੇ ਐਥਲੀਟਾਂ ਨੂੰ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਥਾਨਕ ਪ੍ਰਕੋਪਾਂ, ਦੇ ਗਤੀਸ਼ੀਲ ਕਲੀਅਰਿੰਗ ਦੀ ਪਾਲਣਾ ਕਰ ਰਿਹਾ ਹੈ।

ਹਾਲਾਂਕਿ, ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਸਪਸ਼ਟ ਕੀਤਾ ਹੈ ਕਿ ਉਹ ਸਥਾਨਕ ਮਾਮਲਿਆਂ ਨੂੰ ਸਾਹਮਣੇ ਆਉਣ ਤੋਂ ਰੋਕਣ ’ਚ ਅਸਮਰਥ ਹੈ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਓਲੰਪਿਕ ਵਾਲੀ ਥਾਂ ਦਾ ਦੌਰਾ ਕੀਤਾ ਸੀ ਅਤੇ ਇਕ ‘ਸੁਰੱਖਿਅਤ ਅਤੇ ਸਰਲ’ ਪ੍ਰੋਗਰਾਮ ਦੀ ਮੰਗ ਕੀਤੀ ਸੀ ਕਿਉਂਕਿ ਚੀਨ ਜੀਵਨ ਦੇ ਹਰ ਪਹਿਲੂ ’ਚ ਆਪਣੀ ਉੱਤਮਤਾ ਦਾ ਪ੍ਰਦਰਸ਼ਨ ਕਰਨਾ ਚਾਹੁੰਦਾ ਹੈ- ਚਾਹੇ ਉਹ ਤਕਨੀਕ ਹੋਵੇ, ਖੇਡਾਂ ਹੋਣ ਜਾਂ ਕੋਵਿਡ-19 ਨੂੰ ਕੰਟਰੋਲ ਕਰਨ ਦੀ ਸਮਰੱਥਾ ਹੋਵੇ।

Exit mobile version