TheUnmute.com

ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਭਾਜਪਾ ਨੇ ਬਣਾਇਆ ਨਵਾਂ ਜਥੇਬੰਦਕ ਢਾਂਚਾ

ਚੰਡੀਗੜ੍ਹ, 18 ਸਤੰਬਰ 2023: ਲੋਕ ਸਭਾ ਚੋਣਾਂ 2023 ਤੋਂ ਪਹਿਲਾਂ ਪੰਜਾਬ ਭਾਜਪਾ (Punjab BJP) ਸਰਗਰਮ ਵਿਖਾਈ ਦੇ ਰਹੀ ਹੈ । ਇਸ ਵਾਰ ਪੰਜਾਬ ‘ਚ ਭਾਜਪਾ ਇਕੱਲੇ ਹੀ ਮੈਦਾਨ ਵਿੱਚ ਉਤਰਨ ਦੀ ਰਣਨੀਤੀ ਬਣਾ ਰਹੀ ਹੈ ਪਰ ਪਾਰਟੀ ਕੋਲ ਹੋਰ ਪਾਰਟੀਆਂ ਵਿੱਚੋਂ ਆਏ ਤਜਰਬੇਕਾਰ ਲੀਡਰ ਮੌਜੂਦ ਹਨ। ਇਸ ਲਈ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਪੰਜਾਬ ਦੇ ਨਵੇਂ ਜਥੇਬੰਦਕ ਢਾਂਚੇ ਵਿੱਚ ਦੂਜੀਆਂ ਪਾਰਟੀਆਂ ਦੇ ਲੀਡਰਾਂ ਨੂੰ ਅਹਿਮ ਥਾਂ ਦਿੱਤੀ ਹੈ। ਪੰਜਾਬ ਭਾਜਪਾ ਨੇ ਨਵਾਂ ਜਥੇਬੰਦਕ ਢਾਂਚਾ ਬਣਾਇਆ ਹੈ | ਜਿਸ ਵਿੱਚ 21 ਕੌਰ ਕਮੇਟੀ ਮੈਂਬਰ, 12 ਉਪ ਪ੍ਰਧਾਨ, 5 ਜਨਰਲ ਸਕੱਤਰ ਅਤੇ 12 ਸੂਬਾ ਸਕੱਤਰ ਸ਼ਾਮਲ ਹਨ |

May be an image of ticket stub and text

 

Exit mobile version