ਚੰਡੀਗੜ੍ਹ, 16 ਮਾਰਚ 2024: ਲੋਕ ਸਭਾ ਚੋਣਾਂ 2024 ਦੀਆਂ ਤਾਰੀਖ਼ਾਂ ਦਾ ਐਲਾਨ ਅੱਜ ਯਾਨੀ ਸ਼ਨੀਵਾਰ 16 ਮਾਰਚ ਨੂੰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ 15 ਮਾਰਚ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਦੇਸ਼ ਦੀ ਜਨਤਾ ਨੂੰ ਇੱਕ ਚਿੱਠੀ ਲਿਖੀ। ਪੀਐਮ ਮੋਦੀ ਨੇ ਇਸ ਵਿੱਚ ਲਿਖਿਆ ਕਿ ਤੁਹਾਡਾ ਅਤੇ ਸਾਡਾ ਸਾਥ ਇੱਕ ਦਹਾਕਾ ਪੂਰਾ ਕਰਨ ਦੀ ਦਹਿਲੀਜ਼ ‘ਤੇ ਹੈ। 140 ਕਰੋੜ ਭਾਰਤੀਆਂ ਦਾ ਭਰੋਸਾ ਅਤੇ ਸਮਰਥਨ ਮੈਨੂੰ ਪ੍ਰੇਰਿਤ ਕਰਦਾ ਹੈ।
ਮੋਦੀ (PM Narendra Modi) ਨੇ ਲਿਖਿਆ ਕਿ ਇਹ ਤੁਹਾਡੇ ਭਰੋਸੇ ਅਤੇ ਸਮਰਥਨ ਦਾ ਨਤੀਜਾ ਹੈ ਕਿ ਅਸੀਂ GST ਨੂੰ ਲਾਗੂ ਕਰਨਾ, ਧਾਰਾ 370 ਨੂੰ ਹਟਾਉਣਾ, ਤੀਹਰੇ ਤਲਾਕ ‘ਤੇ ਨਵਾਂ ਕਾਨੂੰਨ, ਸੰਸਦ ‘ਚ ਬੀਬੀਆਂ ਦੀ ਭਾਗੀਦਾਰੀ ਵਧਾਉਣ ਲਈ ਨਾਰੀ ਸ਼ਕਤੀ ਵੰਦਨ ਕਾਨੂੰਨ, ਨਵੀਂ ਸੰਸਦ ਦਾ ਉਦਘਾਟਨ ਵਰਗੇ ਕਈ ਇਤਿਹਾਸਕ ਅਤੇ ਮਹੱਤਵਪੂਰਨ ਮੀਲ ਪੱਥਰ ਹਾਸਲ ਕੀਤੇ ਹਨ।