Channi and Sidhu

ਕੈਬਨਿਟ ਬੈਠਕ ਤੋਂ ਪਹਿਲਾ ਸੀ.ਐੱਮ. ਚੰਨੀ ਤੇ ਸਿੱਧੂ ਦੇ ਵਿਚਾਲੇ ਹੋਈ ਬੈਠਕ

ਚੰਡੀਗੜ੍ਹ 9 ਨਵੰਬਰ 2021; ਕੈਬਨਿਟ ਬੈਠਕ ਹੋਣ ਤੋਂ ਪਹਿਲਾ ਨਵਜੋਤ ਸਿੰਘ ਸਿੱਧੂ ਤੇ ਸੀ.ਐੱਮ.ਚੰਨੀ ਦੇ ਵਿਚਾਲੇ ਬੈਠਕ ਹੋਈ, ਏ.ਜੀ. ਤੇ ਡੀ.ਜੀ.ਪੀ. ਖਿਲਾਫ ਬੇਅਦਬੀ ਤੇ ਨਸ਼ੇ ਦੇ ਮੁੱਦਿਆਂ ਨੂੰ ਲੈ ਕੇ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ, ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਦਾ ਫੈਸਲਾ ਵੀ ਲਿਆ ਜਾ ਸਕਦਾ ਹੈ,

ਮੁੱਖ ਮੰਤਰੀ ਚੰਨੀ ਵਲੋਂ ਅੱਜ ਦੁਪਹਿਰ ਪੰਜਾਬ ਰਾਜ ਵਿਧਾਨਸਭਾ ਵਿਚ ਕੈਬਨਿਟ ਦੀ ਅਹਿਮ ਬੈਠਕ ਬੁਲਾਈ ਗਈ ਹੈ, ਬੈਠਕ ਦਾ ਹਾਲੇ ਤੱਕ ਕੋਈ ਏਜੰਡਾ ਜਾਰੀ ਨਹੀਂ ਕੀਤਾ ਗਿਆ, ਪਰ ਮੰਨਿਆ ਜਾ ਰਿਹਾ ਹੈ ਕਿ ਬੈਠਕ ਵਿਚ ਬੇਅਦਬੀ ਤੇ ਨਸ਼ੇ ਦੇ ਮੁਦੇ ਨੂੰ ਲੈ ਕੇ ਵੱਡਾ ਫੈਸਲੇ ਤੇ ਮੋਹਰ ਲੱਗ ਸਕਦੀ ਹੈ, ਮੁੱਖਮੰਤਰੀ ਦੇ ਕਰੀਬੀ ਨੇਤਾਵਾਂ ਦਾ ਮੰਨਣਾ ਹੈ ਕਿ ਸਰਕਾਰ ਵਲੋਂ ਵਪਾਰੀਆਂ ਤੇ ਸਹਿਰੀ ਲੋਕਾਂ ਲਈ ਓ.ਟੀ.ਐੱਸ. ਸਕੀਮ ਵੀ ਲਿਆਈ ਜਾ ਸਕਦੀ ਹੈ,

Scroll to Top