ਚੰਡੀਗੜ੍ਹ 02 ਦਸੰਬਰ 2022: ‘ਮੈਨ ਵਰਸੇਜ਼ ਵਾਈਲਡ’ ਨਾਲ ਦੁਨੀਆ ‘ਚ ਆਪਣੀ ਪਛਾਣ ਬਣਾਉਣ ਵਾਲੇ ਬੇਅਰ ਗ੍ਰਿਲਸ (Bear Grylls) ਹਾਲ ਹੀ ‘ਚ ਯੂਕਰੇਨ ਦੀ ਰਾਜਧਾਨੀ ਕੀਵ ਪਹੁੰਚੇ ਸਨ। ਇੱਥੇ ਉਨ੍ਹਾਂ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਕੀਤੀ ਅਤੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ। ਬੇਅਰ ਗ੍ਰਿਲਸ ਜਲਦ ਹੀ ਆਪਣਾ ਨਵਾਂ ਸ਼ੋਅ ‘ਬਟ ਗੌਟ ਸੋ ਮਚ ਮੋਰ’ ਲੈ ਕੇ ਆ ਰਿਹਾ ਹੈ, ਜਿਸ ‘ਚ ਉਹ ਜੰਗ ਨਾਲ ਗ੍ਰਸਤ ਦੇਸ਼ ਦੇ ਲੋਕਾਂ ਦੀ ਹਾਲਤ ਦਿਖਾਉਣਗੇ। ਇਸ ਸਿਲਸਿਲੇ ‘ਚ ਉਹ ਸ਼ੂਟਿੰਗ ਲਈ ਇਕ ਹਫਤੇ ਤੱਕ ਕੀਵ ‘ਚ ਰਹਿਣ ਵਾਲੇ ਹਨ।
ਯੂਕਰੇਨ ਅਤੇ ਰੂਸ ਵਿਚਾਲੇ ਪਿਛਲੇ ਕਈ ਮਹੀਨਿਆਂ ਤੋਂ ਜੰਗ ਚੱਲ ਰਹੀ ਹੈ ਅਤੇ ਅਜਿਹੇ ‘ਚ ਬੇਅਰ ਗ੍ਰਿਲਸ ਨੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਤੋਂ ਕਈ ਸਵਾਲ ਪੁੱਛੇ। ਬੇਅਰ ਗ੍ਰਿਲਸ (Bear Grylls) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਰਾਸ਼ਟਰਪਤੀ ਵੋਲੋਡੀਮਿਰ ਜ਼ੇਲੇਨਸਕੀ ਨਾਲ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਇਕ ਲੰਬੀ ਪੋਸਟ ਵੀ ਲਿਖੀ ਹੈ। ਉਨ੍ਹਾਂ ਲਿਖਿਆ, ‘ਇਸ ਹਫ਼ਤੇ ਮੈਨੂੰ ਯੂਕਰੇਨ ਦੀ ਰਾਜਧਾਨੀ ਕੀਵ ਦੀ ਯਾਤਰਾ ਕਰਨ ਅਤੇ ਰਾਸ਼ਟਰਪਤੀ ਜ਼ੇਲੇਨਸਕੀ ਨਾਲ ਸਮਾਂ ਬਿਤਾਉਣ ਦਾ ਸੁਭਾਗ ਮਿਲਿਆ। ਇਹ ਮੇਰੇ ਲਈ ਅਜਿਹਾ ਅਨੁਭਵ ਰਿਹਾ ਹੈ |