Jasprit Bumrah

BCCI ਦਾ ਵੱਡਾ ਐਲਾਨ, ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਟੀ-20 ਵਿਸ਼ਵ ਕੱਪ ਤੋਂ ਬਾਹਰ

ਚੰਡੀਗੜ੍ਹ 03 ਅਕਤੂਬਰ 2022: ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਅਨੁਭਵੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (Jasprit Bumrah) ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਪਿੱਠ ਦੀ ਸਮੱਸਿਆ ਕਾਰਨ ਉਹ ਵਿਸ਼ਵ ਕੱਪ ਨਹੀਂ ਖੇਡ ਸਕੇਗਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਹ ਐਲਾਨ ਕੀਤਾ ਹੈ। ਜਲਦ ਹੀ ਕਿਸੇ ਹੋਰ ਖਿਡਾਰੀ ਯਾਨੀ ਬੁਮਰਾਹ ਦੀ ਜਗ੍ਹਾਂ ਦਾ ਐਲਾਨ ਕੀਤਾ ਜਾਵੇਗਾ।

ਬੁਮਰਾਹ ਦੇ ਬਾਹਰ ਹੋਣ ਤੋਂ ਬਾਅਦ ਹੁਣ ਟੀਮ ਇੰਡੀਆ ‘ਚ ਜਗ੍ਹਾ ਬਣਾਉਣ ਲਈ ਮੁਹੰਮਦ ਸ਼ਮੀ, ਦੀਪਕ ਚਾਹਰ ਅਤੇ ਮੁਹੰਮਦ ਸਿਰਾਜ ਵਿਚਾਲੇ ਮੁਕਾਬਲਾ ਹੈ। ਚਾਹਰ ਅਤੇ ਸ਼ਮੀ ਟੀ-20 ਵਿਸ਼ਵ ਕੱਪ ‘ਚ ਸਟੈਂਡਬਾਏ ‘ਤੇ ਹਨ। ਅਜਿਹੇ ‘ਚ ਇਨ੍ਹਾਂ ਦੋਹਾਂ ‘ਚੋਂ ਕਿਸੇ ਇਕ ਦੇ ਚੁਣੇ ਜਾਣ ਦੀ ਸੰਭਾਵਨਾ ਜ਼ਿਆਦਾ ਹੈ। ਸ਼ਮੀ ਫਿਲਹਾਲ ਕੋਰੋਨਾ ਤੋਂ ਠੀਕ ਹੋ ਰਹੇ ਹਨ।

ਸ਼ਮੀ ਨੇ ਮੈਦਾਨ ‘ਤੇ ਵਾਪਸੀ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਉਸ ਨੇ ਪਿਛਲੇ ਇੱਕ ਸਾਲ ਤੋਂ ਕੋਈ ਅੰਤਰਰਾਸ਼ਟਰੀ ਟੀ-20 ਨਹੀਂ ਖੇਡਿਆ ਹੈ। ਆਖਰੀ ਵਾਰ ਉਹ ਪਿਛਲੇ ਸਾਲ ਟੀ-20 ਵਿਸ਼ਵ ਕੱਪ ‘ਚ ਨਜ਼ਰ ਆਏ ਸਨ। ਇਸ ਦੇ ਨਾਲ ਹੀ ਚਾਹਰ ਟੀ-20 ਟੀਮ ਦਾ ਨਿਯਮਿਤ ਹਿੱਸਾ ਹੈ। ਹਾਲਾਂਕਿ ਸ਼ਮੀ ਦਾ ਤਜਰਬਾ ਟੀਮ ਇੰਡੀਆ ਲਈ ਕੰਮ ਆ ਸਕਦਾ ਹੈ।

Scroll to Top