Indian team

BCCI ਭਾਰਤੀ ਟੀਮ ਨੂੰ ਅੰਡਰ-19 ਵਿਸ਼ਵ ਕੱਪ ਦੀ ਜਿੱਤ ‘ਤੇ ਕਰੇਗਾ ਸਨਮਾਨਿਤ

ਚੰਡੀਗੜ੍ਹ 08 ਫਰਵਰੀ 2022: ਭਾਰਤੀ ਅੰਡਰ-19 ਟੀਮ (Indian Under-19 team) ਪੰਜਵੀਂ ਵਾਰ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਮੰਗਲਵਾਰ ਨੂੰ ਵਤਨ ਵਾਪਸੀ ਕੀਤੀ । ਭਾਰਤੀ ਅੰਡਰ-19 ਟੀਮ ਵਿਸ਼ਵ ਕੱਪ ਯਸ਼ ਧੂਲ ਦੀ ਕਪਤਾਨੀ ‘ਚ ਇੰਗਲੈਂਡ ਨੂੰ ਹਰਾ ਕੇ ਖਿਤਾਬ ਜਿੱਤਿਆ। ਬੀਸੀਸੀਆਈ ਨੇ ਬੁੱਧਵਾਰ ਨੂੰ ਉਨ੍ਹਾਂ ਲਈ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਹੈ।

ਐਨਸੀਏ ਮੁਖੀ ਵੀਵੀਐਸ ਲਕਸ਼ਮਣ ਵੀ ਟੀਮ ਨਾਲ ਵੈਸਟਇੰਡੀਜ਼ ‘ਚ ਸਨ। ਉਹ ਚੋਣਕਾਰਾਂ ਅਤੇ ਪੰਜ ਰਿਜ਼ਰਵ ਖਿਡਾਰੀਆਂ ਦੇ ਨਾਲ ਵੱਖਰੇ ਤੌਰ ‘ਤੇ ਵਾਪਸ ਪਰਤਿਆ ਹੈ। ਇਨ੍ਹਾਂ ਖਿਡਾਰੀਆਂ ਨੂੰ ਆਇਰਲੈਂਡ ਖ਼ਿਲਾਫ਼ ਦੂਜੇ ਲੀਗ ਮੈਚ ਤੋਂ ਪਹਿਲਾਂ ਭਾਰਤੀ ਕੈਂਪ ਵਿੱਚ ਕੋਰੋਨਾ ਸੰਕਰਮਣ ਦੇ ਮਾਮਲੇ ਆਉਣ ਤੋਂ ਬਾਅਦ ਭੇਜਿਆ ਗਿਆ ਸੀ।

Scroll to Top