ਨਵੀਂ ਦਿੱਲੀ 13 ਜੂਨ 2022: ਭਾਰਤੀ ਕ੍ਰਿਕਟ ਬੋਰਡ (BCCI) ਨੇ ਸਾਬਕਾ ਕ੍ਰਿਕਟਰਾਂ (ਪੁਰਸ਼ ਅਤੇ ਮਹਿਲਾ) ਅਤੇ ਸਾਬਕਾ ਅੰਪਾਇਰਾਂ ਦੀ ਮਹੀਨਾਵਾਰ ਪੈਨਸ਼ਨ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਪਹਿਲੇ ਦਰਜੇ ਦੇ ਖਿਡਾਰੀ, ਜਿਨ੍ਹਾਂ ਨੂੰ ਪਹਿਲਾਂ 15,000 ਰੁਪਏ ਮਿਲਦੇ ਸਨ, ਉਹਨਾਂ ਨੂੰ ਹੁਣ 30,000 ਰੁਪਏ ਮਿਲਣਗੇ, ਜਿਥੇ ਪ੍ਰੀ-ਟੈਸਟ ਖਿਡਾਰੀਆਂ ਨੂੰ 37,500 ਰੁਪਏ ਮਿਲਦੇ ਸੀ, ਹੁਣ ਉਨ੍ਹਾਂ ਨੂੰ 60,000 ਰੁਪਏ ਮਿਲਣਗੇ ਅਤੇ 50,000 ਰੁਪਏ ਦੀ ਪੈਨਸ਼ਨ ਵਾਲੇ ਖਿਡਾਰੀਆਂ ਨੂੰ 70,000 ਰੁਪਏ ਮਿਲਣਗੇ।
ਅੰਤਰਰਾਸ਼ਟਰੀ ਮਹਿਲਾ ਖਿਡਾਰੀਆਂ ਨੂੰ ਹੁਣ ਤੱਕ 30,000 ਰੁਪਏ ਮਿਲਦੇ ਸਨ, ਉਹਨਾਂ ਨੂੰ ਹੁਣ ਤੋਂ 52,500 ਰੁਪਏ ਮਿਲਣਗੇ। ਇਸ ਤੋਂ ਇਲਾਵਾ 2003 ਤੋਂ ਪਹਿਲਾਂ ਸੰਨਿਆਸ ਲੈਣ ਵਾਲੇ ਕ੍ਰਿਕਟਰਾਂ ਨੂੰ ਹੁਣ 45,000 ਰੁਪਏ ਪੈਨਸ਼ਨ ਮਿਲੇਗੀ। BCCI ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ, “ਇਹ ਬਹੁਤ ਮਹੱਤਵਪੂਰਨ ਹੈ ਕਿ ਅਸੀਂ ਆਪਣੇ ਸਾਬਕਾ ਕ੍ਰਿਕਟਰਾਂ ਦੀ ਵਿੱਤੀ ਸਥਿਤੀ ਦਾ ਧਿਆਨ ਰੱਖੀਏ। ਸੰਨਿਆਸ ਲੈਣ ਤੋਂ ਬਾਅਦ ਉਨ੍ਹਾਂ ਦੀ ਦੇਖਭਾਲ ਕਰਨਾ ਬੋਰਡ ਦੇ ਤੌਰ ‘ਤੇ ਸਾਡੀ ਜ਼ਿੰਮੇਵਾਰੀ ਹੈ।”