Site icon TheUnmute.com

BCCI ਪ੍ਰਧਾਨ ਸੌਰਵ ਗਾਂਗੁਲੀ ਤੇ ਜੈ ਸ਼ਾਹ ਆਪਣੇ ਅਹੁਦੇ ‘ਤੇ ਬਣੇ ਰਹਿਣਗੇ, ਸੁਪਰੀਮ ਕੋਰਟ ਨੇ ਸਹਿਮਤੀ ਜਤਾਈ

Sourav Ganguly

ਚੰਡੀਗੜ੍ਹ 14 ਸਤੰਬਰ 2022 : ਸੁਪਰੀਮ ਕੋਰਟ ਨੇ BCCI ਪ੍ਰਧਾਨ ਸੌਰਵ ਗਾਂਗੁਲੀ (Sourav Ganguly) ਅਤੇ ਸਕੱਤਰ ਜੈ ਸ਼ਾਹ (Jai Shah) ਨੂੰ ਕਾਰਜਕਾਲ ਨਾਲ ਜੁੜੇ ਮਾਮਲੇ ਵਿੱਚ ਉਨ੍ਹਾਂ ਨੂੰ ਰਾਹਤ ਦਿੱਤੀ ਹੈ। ਅਦਾਲਤ ਨੇ ਬੁੱਧਵਾਰ ਨੂੰ ਫੈਸਲਾ ਸੁਣਾਉਂਦੇ ਹੋਏ ਬੀਸੀਸੀਆਈ ਦੇ ਸੰਵਿਧਾਨ ਵਿੱਚ ਸੋਧ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ।

ਅਦਾਲਤ ਨੇ ਬੀਸੀਸੀਆਈ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਕੂਲਿੰਗ ਆਫ ਪੀਰੀਅਡ ਨਾਲ ਸਬੰਧਤ ਸੰਵਿਧਾਨ ਵਿੱਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦਾ ਮਤਲਬ ਹੈ ਕਿ ਹੁਣ ਗਾਂਗੁਲੀ ਅਤੇ ਜੈ ਸ਼ਾਹ ਦੇ ਕਾਰਜਕਾਲ ‘ਤੇ ਕੋਈ ਸੰਕਟ ਨਹੀਂ ਹੈ। ਹੁਣ ਇਹ ਦੋਵੇਂ ਲਗਾਤਾਰ ਦੂਜੀ ਵਾਰ ਆਪੋ-ਆਪਣੇ ਅਹੁਦਿਆਂ ‘ਤੇ ਬਣੇ ਰਹਿਣਗੇ।

ਬੀਸੀਸੀਆਈ ਨੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਦੇ ਅਧਿਕਾਰੀਆਂ ਨੂੰ ਲਗਾਤਾਰ ਦੋ ਵਾਰ ਬਣੇ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ। ਬੋਰਡ ਨੇ ਕਿਹਾ ਕਿ ਰਾਜ ਕ੍ਰਿਕਟ ਸੰਘਾਂ ਵਿੱਚ ਵੀ ਤਿੰਨ ਸਾਲ ਦਾ ਕੂਲਿੰਗ ਆਫ ਪੀਰੀਅਡ ਹੋਣ ਕਾਰਨ ਬੀਸੀਸੀਆਈ ਵਿੱਚ ਉਸ ਦੀ ਤਰੱਕੀ ਵਿੱਚ ਮੁਸ਼ਕਲਾਂ ਆ ਰਹੀਆਂ ਹਨ।

ਇਸ ‘ਤੇ ਸੁਪਰੀਮ ਕੋਰਟ ਨੇ ਆਪਣੇ ਫੈਸਲੇ ‘ਚ ਕਿਹਾ ਹੈ ਕਿ ਇਕ ਟਰਮ ਤੋਂ ਬਾਅਦ ਕੂਲਿੰਗ ਆਫ ਪੀਰੀਅਡ ਦੀ ਜ਼ਰੂਰਤ ਨਹੀਂ ਹੈ ਪਰ ਇਹ ਦੋ ਟਰਮ ਤੋਂ ਬਾਅਦ ਕੀਤਾ ਜਾ ਸਕਦਾ ਹੈ। ਇਸ ਤੋਂ ਸਪੱਸ਼ਟ ਹੈ ਕਿ ਸੌਰਵ ਗਾਂਗੁਲੀ (Sourav Ganguly) ਅਤੇ ਜੈ ਸ਼ਾਹ ਅਗਲੇ ਤਿੰਨ ਸਾਲਾਂ ਤੱਕ ਆਪਣੇ ਅਹੁਦੇ ‘ਤੇ ਬਣੇ ਰਹਿ ਸਕਦੇ ਹਨ।

Exit mobile version