ਚੰਡੀਗੜ੍ਹ 04 ਮਾਰਚ 2022: ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੈਚ ਮੋਹਾਲੀ ‘ਚ ਖੇਡਿਆ ਜਾ ਰਿਹਾ ਹੈ। ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਇਹ 100ਵਾਂ ਮੈਚ ਹੈ। ਇਹ ਉਪਲਬਧੀ ਹਾਸਲ ਕਰਨ ਵਾਲਾ ਉਹ 12ਵਾਂ ਭਾਰਤੀ ਖਿਡਾਰੀ ਹੈ। ਵਿਰਾਟ ਦੇ 100ਵੇਂ ਮੈਚ ‘ਚ ਭਾਰਤੀ ਕੋਚ ਰਾਹੁਲ ਦ੍ਰਾਵਿੜ ਨੇ ਉਨ੍ਹਾਂ ਨੂੰ ਖਾਸ ਕੈਪ ਦਿੱਤੀ। ਇਸ ਵਿਸ਼ੇਸ਼ ਕੈਪ ‘ਚ 100 ਲਿਖਿਆ ਹੋਇਆ ਸੀ।
ਇਸ ਮੌਕੇ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਵੀ ਮੈਦਾਨ ‘ਚ ਮੌਜੂਦ ਸੀ। ਇਸ ਮੌਕੇ ਉਨ੍ਹਾਂ ਦਾ ਭਰਾ ਵੀ ਸਟੇਡੀਅਮ ‘ਚ ਮੌਜੂਦ ਸੀ। ਇਸ ਦੌਰਾਨ ਵਿਰਾਟ ਨੇ ਕਿਹਾ ਕਿ ਅੱਜ ਦੇ ਦੌਰ ‘ਚ ਵਨਡੇ, ਟੀ-20 ਅਤੇ ਆਈਪੀਐੱਲ ਮੈਚਾਂ ਦੀ ਗਿਣਤੀ ਕਾਫੀ ਵਧ ਗਈ ਹੈ। ਅਜਿਹੇ ਸਮੇਂ ‘ਚ 100 ਟੈਸਟ ਮੈਚ ਖੇਡਣਾ ਉਸ ਲਈ ਮਾਣ ਵਾਲੀ ਗੱਲ ਹੈ।
ਵਿਸ਼ੇਸ਼ ਕੈਪ ਪ੍ਰਾਪਤ ਕਰਨ ਤੋਂ ਬਾਅਦ ਵਿਰਾਟ ਨੇ ਕਿਹਾ, “ਇਹ ਮੇਰੇ ਲਈ ਖਾਸ ਪਲ ਹੈ। ਮੇਰੀ ਪਤਨੀ ਅਤੇ ਮੇਰਾ ਭਰਾ ਇੱਥੇ ਹਨ। ਹਰ ਕੋਈ ਬਹੁਤ ਖੁਸ਼ ਅਤੇ ਮਾਣ ਨਾਲ ਭਰਿਆ ਹੋਇਆ ਹੈ। ਇਹ ਟੀਮ ਦੀ ਖੇਡ ਹੈ ਅਤੇ ਤੁਹਾਡੇ ਬਿਨਾਂ ਇਹ ਸੰਭਵ ਨਹੀਂ ਹੈ। ਉਨ੍ਹਾਂ ਨੇ ਬੀਸੀਸੀਆਈ ਦਾ ਵੀ ਧੰਨਵਾਦ ਕੀਤਾ । ਵਿਰਾਟ ਕੋਹਲੀ ਮੌਜੂਦਾ ਸਮੇਂ ‘ਚ ਅਸੀਂ ਆਈਪੀਐਲ ਅਤੇ ਤਿੰਨਾਂ ਫਾਰਮੈਟਾਂ ‘ਚ ਜਿੰਨੀ ਕ੍ਰਿਕਟ ਖੇਡਦੇ ਹਾਂ| ਇਸ ਦੌਰਾਨ ਮੇਰੇ ਲਈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਮੈਂ ਕ੍ਰਿਕਟ ਦੇ ਅਸਲ ਫਾਰਮੈਟ ‘ਚ 100 ਮੈਚ ਖੇਡੇ ਹਨ।