ਚੰਡੀਗੜ੍ਹ 11 ਦਸੰਬਰ 2021: ਭਾਰਤੀ ਟੀਮ ਜਲਦੀ ਹੀ ਦੱਖਣੀ ਅਫਰੀਕਾ (South Africa) ਦੌਰੇ ‘ਤੇ ਟੈਸਟ ਅਤੇ ਵਨਡੇ ਸੀਰੀਜ਼ ਖੇਡਣ ਜਾ ਰਹੀ ਹੈ। ਇਸ ਸੀਰੀਜ਼ ‘ਚ ਭਾਰਤੀ ਟੀਮ ‘ਚ ਕਈ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ। ਜਿੱਥੇ ਰੋਹਿਤ (Rohit Sharma) ਸ਼ਰਮਾ ਵਿਦੇਸ਼ੀ ਦੌਰੇ ‘ਤੇ ਪਹਿਲੀ ਵਾਰ ਵਨਡੇ ਟੀਮ ਦੀ ਕਪਤਾਨੀ ਕਰਨਗੇ ਅਤੇ ਟੈਸਟ ਟੀਮ (Test Team ) ਦੀ ਉਪ ਕਪਤਾਨੀ ਵੀ ਸੰਭਾਲਣਗੇ। ਸੂਤਰਾਂ ਤੋਂ ਮਿਲੀ ਖ਼ਬਰ ਤੋਂ ਦਸਿਆ ਜਾ ਰਿਹਾ ਹੈ ਕਿ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਲਈ ਦੱਖਣੀ ਅਫ਼ਰੀਕਾ ਦਾ ਇਹ ਟੈਸਟ ਸੀਰੀਜ਼ ਆਖਰੀ ਸਾਬਤ ਹੋ ਸਕਦੀ ਹੈ।
ਬੀਸੀਸੀਆਈ (BCCI) ਦੇ ਇੱਕ ਅਧਿਕਾਰੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਰਹਾਣੇ ਨੂੰ ਉਪ-ਕਪਤਾਨ ਦੇ ਅਹੁਦੇ ਤੋਂ ਹਟਾਇਆ ਜਾਣਾ ਇਸ਼ਾਂਤ ਸ਼ਰਮਾ ਲਈ ਸਪੱਸ਼ਟ ਚੇਤਾਵਨੀ ਹੈ। ਟੀਮ ਵਿੱਚ ਤਜਰਬੇਕਾਰ ਮੈਂਬਰ ਹੋਣ ਦੇ ਨਾਤੇ ਉਸ ਨੂੰ ਟੀਮ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਲੋੜ ਹੈ। ਪੁਜਾਰਾ ਦਾ ਵੀ ਇਹੀ ਹਾਲ ਹੈ। ਉਨ੍ਹਾਂ ਤੋਂ ਵੀ ਵਧੀਆ ਪ੍ਰਦਰਸ਼ਨ ਦੀ ਉਮੀਦ ਜਤਾਈ ਹੈ | ਅਤੇ ਹੁਣ ਟੀਮ ਨੂੰ ਉਮੀਦ ਹੈ ਕਿ ਉਹ ਵੱਡੇ ਮੈਚਾਂ ‘ਚ ਅਹਿਮ ਪਾਰੀਆਂ ਖੇਡਣਗੇ ।
ਬੀਸੀਸੀਆਈ (BCCI) ਅਧਿਕਾਰੀ ਨੇ ਅੱਗੇ ਕਿਹਾ ਕਿ ਜੇਕਰ ਪੁਜਾਰਾ (Pujara)ਅਤੇ ਰਹਾਣੇ ਸਕੋਰ ਬਣਾਉਂਦੇ ਹਨ ਅਤੇ ਸੀਰੀਜ਼ ‘ਚ ਮਹੱਤਵਪੂਰਨ ਪ੍ਰਭਾਵ ਪਾਉਂਦੇ ਹਨ ਤਾਂ ਉਹ ਆਪਣਾ ਟੈਸਟ ਕਰੀਅਰ ਬਚਾ ਸਕਣਗੇ। ਪਰ ਇਸ਼ਾਂਤ ਦੇ ਮਾਮਲੇ ਵਿੱਚ ਅਜਿਹਾ ਹੋ ਸਕਦਾ ਹੈ। ਇਸ਼ਾਂਤ ਸ਼ਰਮਾ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ਾਂ ਦੀ ਅਗਵਾਈ ਕਰਦੇ ਸਨ। ਪਰ ਹੁਣ ਉਸ ਦੇ ਕਰੀਅਰ ‘ਤੇ ਤਲਵਾਰ ਲਟਕ ਰਹੀ ਹੈ।
ਇਸ਼ਾਂਤ ਦੀ ਫਾਰਮ ਦੀ ਗੱਲ ਕਰੀਏ ਤਾਂ ਪਿਛਲੇ ਕੁਝ ਸਾਲਾਂ ‘ਚ ਇਸ ‘ਚ ਗਿਰਾਵਟ ਆਈ ਹੈ। ਪਿਛਲੇ 12 ਮਹੀਨਿਆਂ ‘ਚ ਇਸ਼ਾਂਤ ਨੇ 8 ਟੈਸਟ ਮੈਚ ਖੇਡੇ ਹਨ, ਜਿਸ ‘ਚ 32.71 ਦੀ ਔਸਤ ਨਾਲ 14 ਵਿਕਟਾਂ ਹਾਸਲ ਕੀਤੀਆਂ ਹਨ। ਅਜਿਹੇ ‘ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਦੱਖਣੀ ਅਫਰੀਕਾ ਦਾ ਦੌਰਾ ਉਸ ਲਈ ਕਿਹੋ ਜਿਹਾ ਸਿੱਧ ਹੁੰਦਾ ਹੈ।