Roger Binny

BCCI: ਸਾਬਕਾ ਆਲਰਾਊਂਡਰ ਰੋਜਰ ਬਿੰਨੀ ਹੋਣਗੇ ਬੀ.ਸੀ.ਸੀ.ਆਈ ਦੇ ਨਵੇਂ ਪ੍ਰਧਾਨ

ਚੰਡੀਗੜ੍ਹ 18 ਅਕਤੂਬਰ 2022: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੂੰ ਨਵਾਂ ਪ੍ਰਧਾਨ ਮਿਲ ਗਿਆ ਹੈ। ਸਾਬਕਾ ਆਲਰਾਊਂਡਰ ਰੋਜਰ ਬਿੰਨੀ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਅਗਲੇ ਪ੍ਰਧਾਨ ਹੋਣਗੇ | ਅੱਜ ਯਾਨੀ ਮੰਗਲਵਾਰ ਨੂੰ ਮੁੰਬਈ ਦੇ ਤਾਜ ਹੋਟਲ ‘ਚ ਹੋਈ ਬੀਸੀਸੀਆਈ ਦੀ ਸਾਲਾਨਾ ਆਮ ਬੈਠਕ ‘ਚ ਇਸ ਨੂੰ ਮਨਜ਼ੂਰੀ ਦਿੱਤੀ ਗਈ ਹੈ । ਰੋਜਰ ਬਿੰਨੀ ਸੌਰਵ ਗਾਂਗੁਲੀ ਦੀ ਥਾਂ ਲੈਣਗੇ |

ਇਸ ਮੌਕੇ ਬੀਸੀਸੀਆਈ ਦੇ ਸਾਬਕਾ ਪ੍ਰਧਾਨ ਸੌਰਵ ਗਾਂਗੁਲੀ, ਸਕੱਤਰ ਜੈ ਸ਼ਾਹ, ਉਪ ਪ੍ਰਧਾਨ ਰਾਜੀਵ ਸ਼ੁਕਲਾ, ਖਜ਼ਾਨਚੀ ਅਰੁਣ ਸਿੰਘ ਧੂਮਲ ਅਤੇ ਸਾਬਕਾ ਦਿੱਗਜ ਕ੍ਰਿਕਟਰ ਅਤੇ ਨਵੇਂ ਪ੍ਰਧਾਨ ਰੋਜਰ ਬਿੰਨੀ ਖੁਦ ਮੀਟਿੰਗ ਵਿੱਚ ਮੌਜੂਦ ਸਨ।

ਇਸ ਬੈਠਕ ‘ਚ ਬੀਸੀਸੀਆਈ ਦੇ ਅਗਲੇ ਪ੍ਰਧਾਨ ਅਤੇ ਆਈਸੀਸੀ ਚੇਅਰਮੈਨ ਦੇ ਅਹੁਦੇ ਸਮੇਤ ਕਈ ਮੁੱਦਿਆਂ ‘ਤੇ ਚਰਚਾ ਹੋਈ। ਬੀ.ਸੀ.ਸੀ.ਆਈ. ਦੇ ਅਹੁਦੇਦਾਰਾਂ ਦੀ ਚੋਣ ਨੂੰ ਮਹਿਜ਼ ਰਸਮੀ ਸਮਝਿਆ ਜਾ ਰਿਹਾ ਸੀ। 1983 ਦੀ ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਰੋਜਰ ਬਿੰਨੀ ਨੂੰ ਵੀ ਚੇਅਰਮੈਨ ਮੰਨਿਆ ਜਾ ਰਿਹਾ ਸੀ। ਬੋਰਡ ਦੇ ਮੀਤ ਪ੍ਰਧਾਨ ਰਾਜੀਵ ਸ਼ੁਕਲਾ ਨੇ ਪਹਿਲਾਂ ਹੀ ਕਿਹਾ ਸੀ ਕਿ ਉਹ ਬਿਨਾਂ ਮੁਕਾਬਲਾ ਚੁਣੇ ਜਾ ਸਕਦੇ ਹਨ ਅਤੇ ਅਜਿਹਾ ਹੀ ਹੋਇਆ।

Scroll to Top