July 4, 2024 7:19 pm
BCCI

ਬੀਸੀਸੀਆਈ ਨੇ ਸੇਵਾਮੁਕਤ ਕ੍ਰਿਕਟਰਾਂ ਦੀ ਮਹੀਨਾਵਾਰ ਪੈਨਸ਼ਨ ਕੀਤੀ ਦੁੱਗਣੀ

ਚੰਡੀਗੜ੍ਹ 13 ਜੂਨ 2022: ਬੀਸੀਸੀਆਈ (BCCI) ਸਕੱਤਰ ਜੈ ਸ਼ਾਹ ਨੇ ਅੱਜ ਵੱਡਾ ਐਲਾਨ ਕਰਦਿਆਂ ਸੇਵਾਮੁਕਤ ਕ੍ਰਿਕਟਰਾਂ ਦੀ ਮਹੀਨਾਵਾਰ ਪੈਨਸ਼ਨ 100% ਵਧਾਉਣ ਦਾ ਐਲਾਨ ਕੀਤਾ ਹੈ। ਇਸ ਨਾਲ 900 ਮਹਿਲਾ ਅਤੇ ਪੁਰਸ਼ ਕ੍ਰਿਕਟਰਾਂ ਦੇ ਨਾਲ-ਨਾਲ ਦੂਜੇ ਅਧਿਕਾਰੀ ਨੂੰ ਵੀ ਫਾਇਦਾ ਮਿਲੇਗਾ | ਜਿਕਰਯੋਗ ਹੈ ਕਿ ਬੀਸੀਸੀਆਈ ਨੇ ਸਭ ਤੋਂ ਪਹਿਲਾਂ 2004 ਵਿੱਚ ਸੇਵਾਮੁਕਤ ਕ੍ਰਿਕਟਰਾਂ ਨੂੰ ਪੈਨਸ਼ਨ ਦੇਣਾ ਸ਼ੁਰੂ ਕੀਤਾ ਸੀ। 31 ਦਸੰਬਰ 1993 ਤੋਂ ਪਹਿਲਾਂ ਸੰਨਿਆਸ ਲੈਣ ਵਾਲੇ ਸਾਰੇ ਕ੍ਰਿਕਟਰਾਂ ਨੂੰ ਇਸ ਪੈਨਸ਼ਨ ਸਕੀਮ ਵਿੱਚ ਸ਼ਾਮਲ ਕੀਤਾ ਗਿਆ ਸੀ।

BCCI ਦੇ ਮੁਤਾਬਕ ਜਿਨ੍ਹਾਂ ਖਿਡਾਰੀਆਂ ਨੂੰ 15 ਹਜ਼ਾਰ ਰੁਪਏ ਪੈਨਸ਼ਨ ਮਿਲਦੀ ਸੀ, ਉਨ੍ਹਾਂ ਨੂੰ ਹੁਣ 30 ਹਜ਼ਾਰ ਰੁਪਏ ਮਿਲਣਗੇ। ਇਸ ਦੇ ਨਾਲ ਹੀ 22 ਹਜ਼ਾਰ 500 ਰੁਪਏ ਪੈਨਸ਼ਨ ਲੈਣ ਵਾਲੇ ਸਾਬਕਾ ਕ੍ਰਿਕਟਰਾਂ ਨੂੰ ਹਰ ਮਹੀਨੇ 45 ਹਜ਼ਾਰ ਰੁਪਏ ਮਿਲਣਗੇ। ਇਸ ਤੋਂ ਇਲਾਵਾ 30 ਹਜ਼ਾਰ ਰੁਪਏ ਪੈਨਸ਼ਨ ਲੈਣ ਵਾਲੇ ਸਾਬਕਾ ਖਿਡਾਰੀਆਂ ਨੂੰ 52 ਹਜ਼ਾਰ 500 ਹਜ਼ਾਰ ਰੁਪਏ ਮਾਸਿਕ ਪੈਨਸ਼ਨ ਮਿਲੇਗੀ।