July 7, 2024 1:24 pm
BCCI

BCCI ਨੇ ਦੱਖਣੀ ਅਫ਼ਰੀਕਾ ਖਿਲਾਫ਼ ਟੀ-20 ਸੀਰੀਜ਼ ‘ਚ ਦਰਸਕਾਂ ਦੀ ਐਂਟਰੀ ਸੰਬੰਧੀ ਲਿਆ ਫੈਸਲਾ

ਚੰਡੀਗੜ੍ਹ 19 ਮਈ 2022: ਕ੍ਰਿਕਟ ਪ੍ਰੇਮੀਆਂ ਲਈ ਖੁਸ਼ਖਬਰੀ ਹੈ। ਬੀਸੀਸੀਆਈ (BCCI) ਨੇ ਦੱਖਣੀ ਅਫ਼ਰੀਕਾ ਖ਼ਿਲਾਫ਼ ਟੀ-20 ਸੀਰੀਜ਼ ਵਿੱਚ ਦਰਸਕਾਂ ਦੀ 100% ਐਂਟਰੀ ਦੇ ਫੈਸਲੇ ‘ਤੇ ਮੋਹਰ ਲਗਾ ਦਿੱਤੀ ਹੈ। ਇਸਦੇ ਨਾਲ ਹੀ 100% ਦਰਸਕਾਂ ਦੀ ਮੌਜੂਦਗੀ ‘ਚ ਆਈਪੀਐਲ ਦੇ ਪਲੇਆਫ ਅਤੇ ਫਾਈਨਲ ਮੈਚ ਕਰਵਾਏ ਜਾਣਗੇ । ਪਲੇਆਫ ਮੈਚ 24 ਮਈ ਤੋਂ ਕੋਲਕਾਤਾ ਅਤੇ ਅਹਿਮਦਾਬਾਦ ਵਿੱਚ ਖੇਡੇ ਜਾਣਗੇ। ਇਸ ਤੋਂ ਬਾਅਦ ਟੀਮ ਇੰਡੀਆ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ 9 ਜੂਨ ਤੋਂ ਸ਼ੁਰੂ ਹੋਣ ਵਾਲੀ 5 ਮੈਚਾਂ ਦੀ ਟੀ-20 ਸੀਰੀਜ਼ ‘ਚ ਹਿੱਸਾ ਲਵੇਗੀ।

ਇਸ ਦੌਰਾਨ ਬੀਸੀਸੀਆਈ (BCCI) ਦੇ ਚੋਣਕਾਰ ਇਸ ਹਫ਼ਤੇ ਭਾਰਤੀ ਟੀਮ ਦਾ ਐਲਾਨ ਕਰ ਸਕਦੇ ਹਨ। ਇੱਥੇ ਦੱਸ ਦੇਈਏ ਕਿ ਕੋਵਿਡ ਮਹਾਮਾਰੀ ਕਾਰਨ ਪਿਛਲੇ ਦੋ ਸਾਲਾਂ ‘ਚ ਖੇਡੇ ਗਏ ਕਈ ਮੈਚਾਂ ‘ਚ ਦਰਸ਼ਕਾਂ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਪਹਿਲੇ ਕੁਝ ਮੈਚ 50% ਦਰਸ਼ਕ ਸਮਰੱਥਾ ਵਾਲੇ ਅਤੇ ਕੁਝ 70% ਸਮਰੱਥਾ ਵਾਲੇ ਸਨ। ਇਸ ਸੀਰੀਜ਼ ‘ਚ ਸਿਖਰ ਧਵਨ ਕਪਤਾਨੀ ਕਰਨਗੇ ਅਤੇ ਵੀਵੀਐੱਸ ਲਕਸ਼ਮਣ ਕੋਚ ਹੋਣਗੇ |