BCCI

BCCI ਨੇ ਵੈਸਟਇੰਡੀਜ਼ ਖਿਲਾਫ ਸੀਰੀਜ਼ ਦੇ ਪ੍ਰੋਗਰਾਮ ‘ਚ ਕੀਤਾ ਬਦਲਾਅ

ਚੰਡੀਗੜ੍ਹ 23 ਜਨਵਰੀ 2022: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ 12 ਅਤੇ 13 ਫਰਵਰੀ ਨੂੰ ਆਈਪੀਐਲ ਦੀ ਵੱਡੀ ਨਿਲਾਮੀ ਨੂੰ ਧਿਆਨ ‘ਚ ਰੱਖਦੇ ਹੋਏ, ਬੋਰਡ (BCCI) ਨੇ ਅਗਲੇ ਮਹੀਨੇ ਵੈਸਟਇੰਡੀਜ਼ ਖਿਲਾਫ ਸੀਮਤ ਓਵਰਾਂ ਦੀ ਸੀਰੀਜ਼ ਦੇ ਪ੍ਰੋਗਰਾਮ ‘ਚ ਬਦਲਾਅ ਕੀਤਾ ਹੈ। ਤੀਜੇ ਵਨਡੇ ਮੈਚ ਨੂੰ ਇੱਕ ਦਿਨ ਅੱਗੇ ਵਧਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਬੋਰਡ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਇਹ ਸਾਰੇ ਮੈਚ ਸਿਰਫ਼ ਦੋ ਮੈਦਾਨਾਂ ‘ਤੇ ਖੇਡੇ ਜਾਣਗੇ। ਬੀ.ਸੀ.ਸੀ.ਆਈ. ਪਹਿਲਾਂ ਦੇਸ਼ ‘ਚ ਵਧਦੇ ਕੋਰੋਨਾ ਮਾਮਲਿਆਂ ਨੂੰ ਧਿਆਨ ‘ਚ ਰੱਖਦੇ ਹੋਏ ਮੇਜ਼ਬਾਨੀ ਕਰਨ ਵਾਲੇ ਸ਼ਹਿਰਾਂ ਦੀ ਗਿਣਤੀ ਘਟਾ ਕੇ ਛੇ ਸ਼ਹਿਰਾਂ ਤੱਕ ਕਰਨਾ ਚਾਹੁੰਦਾ ਸੀ।

Scroll to Top