4 ਨਵੰਬਰ 2024: ਜ਼ਿਮਨੀ ਚੋਣਾਂ ਦੀ ਤਾਰੀਖ ‘ਚ ਵੱਡਾ ਬਦਲਾਅ ਕਰ ਦਿੱਤਾ ਗਿਆ ਹੈ, ਦੱਸ ਦੇਈਏ ਕਿ ਚੋਣ ਕਮਿਸ਼ਨ ਵਲੋਂ ਇਹ ਵੱਡਾ ਬਦਲਾਅ ਕੀਤਾ ਗਿਆ ਹੈ, ਪਹਿਲਾਂ ਇਹ ਚੋਣਾਂ 13 ਨਵੰਬਰ ਨੂੰ ਹੋਣੀਆਂ ਸੀ ਪਰ ਹੁਣ ਤਾਰੀਖ਼ ਬਦਲ ਦਿੱਤੀ ਗਈ ਹੈ, ਹੁਣ 20 ਨਵੰਬਰ ਨੂੰ ਚੋਣਾਂ ਹੋਣਗੀਆਂ, ਤੇ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ| ਇਹ ਬਦਲਾਅ ਤਿਉਹਾਰਾਂ ਨੂੰ ਮੁੱਖ ਰੱਖਦੇ ਕੀਤਾ ਗਿਆ ਹੈ| ਚੋਣ ਪ੍ਰਚਾਰ ਹੁਣ 18 ਤਾਰੀਖ਼ ਤੱਕ ਚੱਲੇਗਾ, ਪਹਿਲਾ ਚੋਣ ਪ੍ਰਚਾਰ 11 ਤਾਰੀਖ਼ ਆਖਰੀ ਸੀ| ਦੱਸ ਦੇਈਏ ਕਿ ਇਕ ਹਫ਼ਤਾ ਹੋਰ ਅੱਗੇ ਵਧਾ ਦਿੱਤਾ ਗਿਆ ਹੈ| ਚੋਣ ਕਮਿਸ਼ਨ ਨੇ ਯੂਪੀ, ਪੰਜਾਬ ਅਤੇ ਕੇਰਲ ਵਿੱਚ ਵਿਧਾਨ ਸਭਾ ਉਪ ਚੋਣਾਂ ਦੀ ਤਰੀਕ ਵਿੱਚ ਬਦਲਾਅ ਕੀਤਾ ਹੈ।
Breaking: ਜ਼ਿਮਨੀ ਚੋਣਾਂ ਦੀ ਤਾਰੀਖ ‘ਚ ਬਦਲਾਅ, ਜਾਣੋ ਕਦੋਂ ਹੋਵੇਗੀ ਚੋਣ
