Footbal: ਦੁਬਈ ਗਲੋਬ ਸੌਕਰ ਅਵਾਰਡਸ ‘ਚ ਬਾਇਰਨ ਮਿਊਨਿਖ,ਲੇਵਾਂਡੋਵਸਕੀ ਤੇ ਰੋਨਾਲਡੋ ਨੇ ਜਿਤਿਆ ਅਵਾਰਡ

ਚੰਡੀਗੜ੍ਹ 28 ਦਸੰਬਰ 2021: ਦੁਬਈ ਗਲੋਬ ਸੌਕਰ ਅਵਾਰਡਸ (Dubai Globe Soccer Awards) ਦਾ 12ਵਾਂ ਸੀਜ਼ਨ ਬੁਰਜ ਖਲੀਫਾ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿੱਚ ਪੋਲੈਂਡ ਅਤੇ ਬਾਇਰਨ ਮਿਊਨਿਖ ਦੇ ਸਟ੍ਰਾਈਕਰ ਰਾਬਰਟ ਲੇਵਾਂਡੋਵਸਕੀ ਨੂੰ ਸਰਵੋਤਮ ਗੋਲ ਸਕੋਰਰ ਅਤੇ ਦਰਸ਼ਕਾਂ ਦੀ ਪਸੰਦ ਦਾ ਸਾਲ ਦਾ ਫੁੱਟਬਾਲਰ ਚੁਣਿਆ ਗਿਆ। ਲੇਵਾਂਡੋਵਸਕੀ (Robert Lewandowski) ਨੇ ਸਰਬੋਤਮ ਗੋਲ ਸਕੋਰਰ ਲਈ ਮੈਰਾਡੋਨਾ ਅਵਾਰਡ ਜਿੱਤਿਆ।

ਇਸ ਦੇ ਨਾਲ ਹੀ ਮੈਨਚੈਸਟਰ ਯੂਨਾਈਟਿਡ (Manchester United)ਦੇ ਕ੍ਰਿਸਟੀਆਨੋ ਰੋਨਾਲਡੋ (Cristiano Ronaldo) ਨੂੰ ਵਿਸ਼ਵ ਵਿੱਚ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਰੱਖਣ ਦਾ ਪੁਰਸਕਾਰ ਦਿੱਤਾ ਗਿਆ। ਇੰਗਲਿਸ਼ ਪ੍ਰੀਮੀਅਰ ਲੀਗ ‘ਚ ਖੇਡ ਰਹੇ ਰੋਨਾਲਡੋ ਨੇ ਇਸ ਪੁਰਸਕਾਰ ਲਈ ਧੰਨਵਾਦ ਕਰਦੇ ਹੋਏ ਵੀਡੀਓ ਸੰਦੇਸ਼ ਭੇਜਿਆ ਹੈ। ਫਰਾਂਸ ਦੇ ਕਾਇਲੀਅਨ ਐਮਬਾਪੇ ਨੂੰ ਸਰਵੋਤਮ ਪੁਰਸ਼ ਫੁਟਬਾਲਰ ਅਤੇ ਅਲੈਕਸੀਆ ਪੁਟੇਲਾਸ ਨੂੰ ਸਰਵੋਤਮ ਮਹਿਲਾ ਫੁਟਬਾਲਰ ਦਾ ਐਵਾਰਡ ਦਿੱਤਾ ਗਿਆ।

ਬਾਰਸੀਲੋਨਾ ਨੇ ਸਰਵੋਤਮ ਮਹਿਲਾ ਕਲੱਬ ਦਾ ਪੁਰਸਕਾਰ ਜਿੱਤਿਆ ਅਤੇ ਚੇਲਸੀ ਨੇ ਪੁਰਸ਼ ਕਲੱਬ ਦਾ ਪੁਰਸਕਾਰ ਜਿੱਤਿਆ। ਸਾਲ ਦਾ ਗੋਲਕੀਪਰ ਚੁਣਿਆ ਗਿਆ ਇਟਲੀ ਦਾ ਜਿਆਨਲੁਗੀ ਡੋਨਾਰੁਮਾ, ਜਿਸ ਨੇ ਯੂਰੋ ਫਾਈਨਲ ਵਿੱਚ ਇੰਗਲੈਂਡ ਖਿਲਾਫ ਪੈਨਲਟੀ ਬਚਾਈ ਸੀ। ਸਾਲ ਦੇ ਸਰਵੋਤਮ ਕੋਚ ਦਾ ਪੁਰਸਕਾਰ ਰੌਬਰਟੋ ਮਾਨਸਿਨੀ ਨੂੰ ਅਤੇ ਰਾਸ਼ਟਰੀ ਟੀਮ ਦਾ ਪੁਰਸਕਾਰ ਇਟਲੀ ਨੂੰ ਗਿਆ।

Scroll to Top