Site icon TheUnmute.com

Bathinda: ਨੌਜਵਾਨ ਨੂੰ ਇੰਟਰਕਾਸਟ ਮੈਰਿਜ ਕਰਵਾਉਣੀ ਪਈ ਮਹਿੰਗੀ, ਕੁੜੀ ਦੇ ਭਰਾ ਨੇ ਦੋਸਤਾਂ ਨਾਲ ਮਿਲ ਕੇ ਕੀਤਾ ਕ.ਤ.ਲ

Bathinda

ਬਠਿੰਡਾ, 28 ਸਤੰਬਰ 2024: ਬਠਿੰਡਾ (Bathinda) ਦੇ ਕਸਬਾ ਸੰਗਤ ਮੰਡੀ ਦੇ ਰਹਿ ਵਾਲੇ ਇੱਕ ਨੌਜਵਾਨ ਨੂੰ ਇੰਟਰਕਾਸਟ ਮੈਰਿਜ ਕਰਵਾਉਣੀ ਮਹਿੰਗੀ ਪੈ ਗਈ | ਪੁਲਿਸ ਮੁਤਾਬਕ ਅਕਾਸ਼ਦੀਪ ਸਿੰਘ ਨਾਂ ਦਾ ਨੌਜਵਾਨ ਆਪਣੀ ਘਰਵਾਲੀ ਨਾਲ ਬਠਿੰਡਾ ਵਿਖੇ ਰਿਸ਼ਤੇਦਾਰੀ ‘ਚ ਮਿਲਣ ਜਾ ਰਿਹਾ ਸੀ |

ਉਸ ਦੌਰਾਨ ਪਿੰਡ ਕੋਟ ਗੁਰੂ ਵਿਖੇ ਦੋ ਮੋਟਰਸਾਈਕਲ ‘ਤੇ ਸਵਾਰ ਚਾਰ ਨੌਜਵਾਨਾਂ ਨੇ ਹਮਲਾ ਕਰ ਦਿੱਤਾ | ਇਨ੍ਹਾਂ ਨੇ ਅਕਾਸ਼ਦੀਪ ਦੇ ਸਿਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ | ਇਸ ਹਮਲੇ ‘ਚ ਅਕਾਸ਼ਦੀਪ ਸਿੰਘ ਦੀ ਘਰਵਾਲੀ ਹਰਪ੍ਰੀਤ ਕੌਰ ਦਾ ਭਰ ਵੀ ਸ਼ਾਮਲ ਸੀ |

ਜਦੋਂ ਮੋਟਰਸਾਈਕਲ ‘ਤੇ ਅਕਾਸ਼ਦੀਪ ਸਿੰਘ ਬਠਿੰਡਾ (Bathinda) ਆ ਰਿਹਾ ਸੀ ਤਾਂ ਇਸ ਦੌਰਾਨ ਘਾਤ ਲਾ ਕੇ ਬੈਠੇ ਹਰਪ੍ਰੀਤ ਕੌਰ ਦੇ ਭਰਾ ਵੱਲੋਂ ਆਪਣੇ ਦੋਸਤਾਂ ਨਾਲ ਮਿਲ ਕੇ ਅਕਾਸ਼ਦੀਪ ਸਿੰਘ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ | ਜਿਸ ਕਾਰਨ ਅਕਾਸ਼ਦੀਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ |

ਜਾਣਕਾਰੀ ਦਿੰਦੇ ਹੋਏ ਡੀਐਸਪੀ ਦਿਹਾਤੀ ਹੀਨਾ ਗੁਪਤਾ ਨੇ ਦੱਸਿਆ ਕਿ ਪਿੰਡ ਕੋਟ ਗੁਰੂ ਵਿਖੇ ਅਕਾਸ਼ਦੀਪ ਸਿੰਘ ਨਾਮਕ ਨੌਜਵਾਨ ਦਾ ਸ਼ਰ੍ਹੇਆਮ ਕਤਲ ਕਰ ਦਿੱਤਾ ਅਤੇ ਇਸ ਮਾਮਲੇ ‘ਚ ਉਕਤ ਨੌਜਵਾਨ ਦੀ ਘਵਾਰਲੀ ਵੱਲੋਂ ਪੁਲਿਸ ਨੂੰ ਦਰਜ ਕਰਵਾਏ ਬਿਆਨਾ ‘ਚ ਦੱਸਿਆ ਗਿਆ ਕਿ ਉਹਨਾਂ ਨੇ ਇੰਟਰਕਾਸਟ ਮੈਰਿਜ ਕਰਵਾਈ ਸੀ ਅਤੇ ਇਸ ਵਿਆਹ ਤੋਂ ਉਨਾਂ ਦੇ ਇੱਕ ਬੱਚਾ ਵੀ ਸੀ ਉਸ ਦੇ ਭਰਾ ਵੱਲੋਂ ਆਪਣੇ ਦੋਸਤਾਂ ਨਾਲ ਰਲ ਕੇ ਰੇਕੀ ਕਰਨ ਤੋਂ ਬਾਅਦ ਉਸਦੇ ਘਰਵਾਲੇ ਦਾ ਕਤਲ ਕਰ ਦਿੱਤਾ, ਜਦੋਂ ਉਹ ਮੋਟਰਸਾਈਕਲ ‘ਤੇ ਬਠਿੰਡਾ ਆ ਰਹੇ ਸਨ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਚਾਰ ਜਣਿਆਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਅਤੇ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ |

Exit mobile version