Site icon TheUnmute.com

ਬਠਿੰਡਾ ਪੁਲਿਸ ਨੇ ਨਸ਼ਾ ਤਸਕਰੀ ਰਾਹੀਂ ਬਣਾਈ ਲੱਖਾਂ ਰੁਪਏ ਦੀ ਜਾਇਦਾਦ ਕੀਤੀ ਅਟੈਚ

Bathinda Police

ਬਠਿੰਡਾ 30 ਜਨਵਰੀ2024: ਜ਼ਿਲ੍ਹਾ ਬਠਿੰਡਾ ਪੁਲਿਸ (Bathinda Police) ਨੇ ਦੋ ਨਸ਼ਾ ਤਸਕਰਾਂ ਵੱਲੋਂ ਨਸ਼ਾ ਤਸਕਰੀ ਰਾਹੀਂ ਬਣਾਈ ਗਈ ਲੱਖਾਂ ਰੁਪਏ ਦੀ ਜਾਇਦਾਦ ਨੂੰ ਅਟੈਚ ਕਰਕੇ ਨਸ਼ੇ ਦੇ ਕਾਰੋਬਾਰੀਆਂ ਨੂੰ ਸਖਤੀ ਦਾ ਸੁਨੇਹਾਂ ਦਿੱਤਾ ਹੈ। ਡੀਐਸਪੀ ਭੁੱਚੋ ਗੁਰਦੇਵ ਸਿੰਘ ਧਾਲੀਵਾਲ ਨੇ ਇਸ ਸਬੰਧ ’ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਨਥਾਣਾ ਅਧੀਨ ਆਉਂਦੀ ਘਰ ਦੇ ਰੂਪ ’ਚ ਇਹ ਸੰਪਤੀ ਜਸਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਉਰਫ ਸੀਰਾ ਵਾਸੀ ਜਗਤਾ ਪੱਤੀ ਨਥਾਣਾ ਦੀ ਹੈ, ਜਿਸ ਦੀ ਕੀਮਤ 32 ਲੱਖ 65 ਹਜ਼ਾਰ 73 ਰੁਪਏ ਬਣਦੀ ਹੈ।

ਉਨ੍ਹਾਂ (Bathinda Police) ਦੱਸਿਆ ਕਿ ਅੱਜ ਇਸ ਘਰ ਦੇ ਬਾਹਰ ਨੋਟਿਸ ਲਗਾ ਦਿੱਤਾ ਗਿਆ ਹੈ। ਹੁਣ ਇਹ ਘਰ ਵੇਚਿਆ ਨਹੀਂ ਜਾ ਸਕੇਗਾ ਅਤੇ ਇਸ ਦਾ ਕੇਸ ਦਿੱਲੀ ਖਿੇ ਕੰਪੀਟੈਂਟ ਅਥਾਰਟੀ ਕੋਲ ਚੱਲੇਗਾ। ਜਸਵਿੰਦਰ ਸਿੰਘ ਖਿਲਾਫ ਥਾਣਾ ਨਥਾਣਾ ਵਿਖੇ ਮਿਤੀ 21 ਫਰਵਰੀ ਨੂੰ 2 ਕੁਇੰਟਲ ਭੁੱਕੀ ਬਰਾਮਦ ਹੋਣ ਸਬੰਧੀ ਐਨ.ਡੀ.ਪੀ.ਐਸ ਐਕਟ ਤਹਿਤ ਮੁਕੱਦਮਾ ਨੰਬਰ 36 ਦਰਜ ਕੀਤਾ ਗਿਆ ਸੀ। ਬਰਾਮਦ ਨਸ਼ੇ ਦੀ ਮਾਤਰਾ ਵਪਾਰਕ ਮਾਪਦੰਡਾਂ ਤਹਿਤ ਆਉਂਦੀ ਹੋਣ ਕਰਕੇ ਪੁਲਿਸ ਨੇ ਅੱਜ ਇਹ ਕਾਰਵਾਈ ਅਮਲ ’ਚ ਲਿਆਂਦੀ ਹੈ।

ਇਸੇ ਤਰਾਂ ਹੀਮਨਪ੍ਰੀਤ ਸਿੰਘ ਉਰਫ ਬੁੱਲੜ੍ਹ ਪੁੱਤਰ ਬੇਅੰਤ ਸਿੰਘ ਪਿੰਡ ਘੁੰਮਣ ਕਲਾਂ ਖਿਲਾਫ ਮੁਕਦੱਮ ਨੰਬਰ 90 ਮਿਤੀ 3 ਜਨਵਰੀ 2023 ਥਾਣਾ ਮੌੜ ਵਿਖੇ ਦਰਜ ਹੈ। ਇਸ ਨਸ਼ਾ ਤਸਕਰ ਨੇ ਨਸ਼ਾ ਤਸਕਰੀ ਕਰਕੇ 15ਲੱਖ75 ਹਜ਼ਾਰ ਰੁਪਏ ਦੀ ਸੰਪਤੀ ਬਣਾਈ ਗਈ ਸੀ ਜਿਸ ਨੂੰ ਅਟੈਚ ਕੀਤਾ ਗਿਆ ਹੈ। ਡੀਐਸਪੀ ਨੇ ਦੱਸਿਆ ਕਿ ਬਠਿੰਡਾ ਪੁਲਿਸ ਵੱਲੋਂ ਕੁੱਲ 29 ਐਨਡੀਪੀਐੱਸ ਕੇਸ ਕੰਪੀਟੈਂਟ ਅਥਾਰਟੀ ਦਿੱਲੀ ਪਾਸ ਭੇਜੇ ਗਏ ਸਨ ਜਿਹਨਾਂ ਵਿੱਚ ਥਾਣਾ ਨਥਾਣਾ ਸਮੇਤ 18 ਮਾਮਲਿਆਂ ਨੂੰ ਪ੍ਰਵਾਨਗੀ ਮਿਲ ਗਈ ਹੈ ਜਦੋਂ ਕਿ ਬਾਕੀ 11 ਬਕਾਇਆ ਹਨ।

ਐਸਐਸਪੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਨਸ਼ੇ ਦੀ ਤਸਕਰੀ ਕਰਨ ਵਾਲੇ ਨੂੰ ਕਦੇ ਵੀ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਤੁਹਾਡੇ ਨਜ਼ਦੀਕ ਕੋਈ ਨਸ਼ਾ ਵੇਚਦਾ ਹੈ ਜਾਂ ਕੋਈ ਵਿਅਕਤੀ ਨਸ਼ੇ ਦਾ ਆਦੀ ਹੈ ਤੁਸੀ ਇਸਦੀ ਜਾਣਕਾਰੀ ਸਾਡੇ ਹੈਲਪ ਲਾਈਨ ਨੰਬਰ 91155-02252 ਤੇ ਵਟਸ ਐਪ ਮੈਸੇਜ ਜਾਂ ਫੋਨ ਕਰਕੇ ਦੇ ਸਕਦੇ ਹੋ।ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।

Exit mobile version