12 ਨਵੰਬਰ 2024: ਪੰਜਾਬ ਦੇ ਬਠਿੰਡਾ (bathinda) ਜ਼ਿਲ੍ਹੇ ਦੇ ਪਿੰਡ ਰਾਏਕੇ ਕਲਾਂ ਵਿੱਚ ਸੋਮਵਾਰ ਦੇਰ ਸ਼ਾਮ ਝੋਨੇ ਦੀ ਖਰੀਦ ਨੂੰ ਲੈ ਕੇ ਹੰਗਾਮਾ ਹੋ ਗਈ, ਦੱਸ ਦੇਈਏ ਕਿ ਝੋਨੇ ਦੀ ਦੇਰੀ ਅਤੇ ਹੋਰ ਸਮੱਸਿਆਵਾਂ ਨੂੰ ਲੈ ਕੇ ਪੁਲਿਸ ਅਤੇ ਕਿਸਾਨ (police and kisan) ਆਹਮੋ- ਸਾਹਮਣੇ ਹੋ ਗਏ। ਦੱਸ ਦੇਈਏ ਕਿ ਉੱਥੇ ਹੀ ਕਿਸਾਨਾਂ ਦੇ ਵਲੋਂ ਤਹਿਸੀਲਦਾਰ ਅਤੇ ਖਰੀਦ ਇੰਸਪੈਕਟਰ ਨੂੰ ਬੰਧਕ ਬਣਾਇਆ ਗਿਆ। ਜਦੋਂ ਪੁਲਿਸ ਨੂੰ ਇਸ ਘਟਨਾ ਦੇ ਬਾਰੇ ਪਤਾ ਲੱਗਾ ਤਾ ਉਹ ਉਥੇ ਮੌਕੇ ਤੇ ਹੀ ਪਹੁੰਚ ਗਈ ਤੇ ਉਨ੍ਹਾਂ ‘ਤੇ ਪਥਰਾਅ ਦੇ ਨਾਲ-ਨਾਲ ਲਾਠੀਚਾਰਜ ਵੀ ਕੀਤਾ ਗਿਆ।ਜਿਸਦਾ ਕਿਸਾਨਾਂ ਦੇ ਵਲੋਂ ਵਿਰੋਧ ਕੀਤਾ ਗਿਆ ਤੇ ਕਿਸਾਨ ਗੁੱਸੇ ਦੇ ਵਿੱਚ ਆ ਗਏ| ਦੱਸ ਦੇਈਏ ਕਿ ਇਸ ਹੰਗਾਮੇ ਦੇ ਵਿਚ ਦਰਜਨਾਂ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ|
Bathinda News: ਪੁਲਿਸ ਤੇ ਕਿਸਾਨ ਆਹਮੋ -ਸਾਹਮਣੇ, ਝੋਨੇ ਦੀ ਖਰੀਦ ਨੂੰ ਲੈ ਹੋਇਆ ਹੰਗਾਮਾ
