Site icon TheUnmute.com

ਨਕਲੀ MLA ਬਣ ਕੇ ਪੁਲਿਸ ਮੁਲਾਜ਼ਮ ਨੂੰ ਧਮਕਾਉਣ ਵਾਲਾ ਨੌਜਵਾਨ ਪੁਲਿਸ ਵੱਲੋਂ ਕਾਬੂ

Fake MLA

ਬਠਿੰਡਾ, 26 ਦਸੰਬਰ 2024: ਬਠਿੰਡਾ ਦੇ ਥਾਣਾ ਨੇਹੀਆਂ ਵਾਲਾ ਵਿਖੇ ਅੱਜ ਪੁਲਿਸ ਵੱਲੋਂ ਇੱਕ ਨਕਲੀ ਵਿਧਾਇਕ (Fake MLA) ਨੂੰ ਗ੍ਰਿਫਤਾਰ ਕੀਤਾ ਹੈ | ਇਸ ਨਕਲੀ ਵਿਧਾਇਕ ‘ਤੇ ਪੁਲਿਸ ਅਧਿਕਾਰੀ ਨੂੰ ਧਮਕਾਉਣ ਅਤੇ ਆਪਣੇ ਸਾਥੀਆਂ ਨੂੰ ਛਡਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਲੱਗੇ ਹਨ |

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਨੇਹੀਆਂ ਵਾਲਾ ਦੇ ਇੰਚਾਰਜ ਇੰਸਪੈਕਟਰ ਜਸਵਿੰਦਰ ਕੌਰ ਨੇ ਦੱਸਿਆ ਕਿ ਗੋਨਿਆਣਾ ਮੰਡੀ ਪੁਲਿਸ ਚੌਂਕੀ ਦੇ ਇੰਚਾਰਜ ਮੋਹਣ ਦੀਪ ਸਿੰਘ ਬੰਗੀ ਨੂੰ ਨਗਰ ਕੌਂਸਲ ਦੀਆਂ ਚੋਣਾਂ ਸਮੇਂ ਹਿਰਾਸਤ ‘ਚ ਲਏ ਨੌਜਵਾਨਾਂ ਨੂੰ ਛੱਡਣ ਲਈ ਫੋਨ ਕਰਕੇ ਹਰਵਿੰਦਰ ਸਿੰਘ ਜੋ ਕਿ ਆਪਣੇ ਆਪ ਨੂੰ ਐਮਐਲਏ ਦੱਸਦਾ ਸੀ ਵੱਲੋਂ ਧਮਕਾਇਆ ਗਿਆ |

ਇਸ ਦੌਰਾਨ ਪੁਲਿਸ ਮੁਲਾਜ਼ਮ ਦੀ ਬਦਲੀ ਕਰਵਾਉਣ ਦੀ ਧਮਕੀ ਦਿੱਤੀ ਗਈ, ਜਦੋਂ ਪੁਲਿਸ ਅਧਿਕਾਰੀ ਮੋਹਨਦੀਪ ਸਿੰਘ ਬੰਗੀ ਵੱਲੋਂ ਫੋਨ ਕਰਨ ਵਾਲੇ ਵਿਅਕਤੀ ਦੀ ਪੜਤਾਲ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਆਪਣੇ ਆਪ ਨੂੰ ਐਮਐਲਏ ਦੱਸਣ ਵਾਲਾ ਹਰਵਿੰਦਰ ਸਿੰਘ ਵਾਸੀ ਦਾਨ ਸਿੰਘ ਵਾਲਾ ਹੈ, ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਮੋਹਣਦੀਪ ਸਿੰਘ ਬੰਗੀ ਵੱਲੋਂ ਹਰਵਿੰਦਰ ਸਿੰਘ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਵਾਇਆ ਗਿਆ |

ਪੁਲਿਸ ਵੱਲੋਂ ਹਰਵਿੰਦਰ ਸਿੰਘ (Fake MLA) ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੜਤਾਲ ਕੀਤੀ ਜਾ ਰਹੀ ਹੈ ਕਿ ਇਸ ਤੋਂ ਪਹਿਲਾਂ ਵੀ ਹਰਵਿੰਦਰ ਸਿੰਘ ਵੱਲੋਂ ਐਮਐਲਏ ਬਣ ਕੇ ਕਿਸੇ ਹੋਰ ਅਧਿਕਾਰੀ ਨੂੰ ਫੋਨ ਤਾਂ ਨਹੀਂ ਕੀਤੇ | ਨਕਲੀ ਐਮਐਲਏ ਨੌਜਵਾਨ ਆਪਣੇ ਆਪ ਨੂੰ ਮਾਸਟਰ ਜਗਸੀਰ ਸਿੰਘ ਵਿਧਾਇਕ ਭੁੱਚੋ ਮੰਡੀ ਦੱਸਦਾ ਸੀ | ਦੂਜੇ ਪਾਸੇ ਗ੍ਰਿਫਤਾਰ ਕੀਤੇ ਨੌਜਵਾਨ ਹਰਵਿੰਦਰ ਸਿੰਘ ਨੇ ਕਿਹਾ ਕਿ ਉਸ ਤੋਂ ਗਲਤੀ ਹੋ ਗਈ ਹੈ ਅਣਜਾਣਪੁਣੇ ‘ਚ ਅਜਿਹੀ ਗਲਤੀ ਕਰ ਬੈਠਾ |

Read More: Delhi Administrative Reshuffle: ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਤਿੰਨ ਜ਼ਿਲ੍ਹਿਆਂ ਦੇ DSP ਤੇ ADCP ਦੇ ਕੀਤੇ ਤਬਾਦਲੇ

Exit mobile version