TheUnmute.com

ਬਟਾਲਾ ਪੁਲਿਸ ਵਲੋਂ ਰਿਸ਼ਵਤ ਲੈਣ ਦੇ ਦੋਸ਼ ‘ਚ PWD ਦੇ SE ਵਰਿੰਦਰ ਕੁਮਾਰ ਖ਼ਿਲਾਫ਼ ਕੇਸ ਦਰਜ

ਚੰਡੀਗੜ੍ਹ 07 ਮਈ 2022: ਪੰਜਾਬ ‘ਚ ਵਲੋਂ ਭ੍ਰਿਸ਼ਟਾਚਾਰ ਖਿਲਾਫ ਪੰਜਾਬ ਪੁਲਿਸ ਪੂਰੀ ਸਰਗਰਮ ਦਿਖਾਈ ਦੇ ਰਹੀ ਹੈ | ਇਸ ਚੱਲਦੇ ਥਾਣਾ ਸਿਵਲ ਲਾਈਨ ਬਟਾਲਾ ਦੀ ਪੁਲਸ ਵਲੋਂ ਟੈਂਡਰ ਦੇਣ ਬਦਲੇ ਰਿਸ਼ਵਤ ਲੈਣ ਦੇ ਦੋਸ਼ ‘ਚ ਐੱਸ. ਈ. ਪੀ. ਡਬਲਯੂ. ਡੀ. (PWD) ਵਰਿੰਦਰ ਕੁਮਾਰ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸਿਟੀ ਦੇਵ ਸਿੰਘ ਨੇ ਕਿਹਾ ਕਿ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ’ਚ ਹਰਵਿੰਦਰ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਅਰਬਨ ਅਸਟੇਟ ਬਟਾਲਾ ਨੇ ਲਿਖਵਾਇਆ ਕਿ ਉਹ ਤੇ ਉਸ ਦਾ ਭਰਾ ਹਰਸਿਮਰਨ ਸਿੰਘ ਐੱਮ. ਐੱਸ. ਸ਼ਿਵਾ ਕੰਸਟਰੱਕਸ਼ਨ ਕੰਪਨੀ ਚਲਾਉਂਦੇ ਹਨ ਅਤੇ ਸਰਕਾਰੀ ਸੜਕਾਂ ਬਣਾਉਣ ਦੀ ਠੇਕੇਦਾਰੀ ਦਾ ਕੰਮ ਕਰਦੇ ਹਨ।

ਉਨ੍ਹਾਂ ਕਿਹਾ ਸਾਲ 2021 ’ਚ ਪੰਜਾਬ ਪੀ. ਡਬਲਯੂ. ਡੀ. ਵਿਭਾਗ ਵੱਲੋਂ ਈ-ਟੈਂਡਰਿੰਗ ਰਾਹੀਂ ਇਕ ਸੜਕ ਅੰਮ੍ਰਿਤਸਰ ਸੋਹੀਆ ਫਤਿਹਗੜ੍ਹ ਚੂੜੀਆਂ ਰੋਡ ਬਣਾਉਣ ਲਈ ਟੈਂਡਰ ਕੱਢੇ ਗਏ ਸਨ, ਜਿਸ ’ਤੇ ਉਸ ਨੇ 15 ਜੁਲਾਈ 2021 ਈ-ਟੈਂਡਰਿੰਗ ਰਾਹੀਂ ਪੰਜਾਬ ਪੀ. ਡਬਲਯੂ. ਡੀ. ਦੇ ਪੋਰਟਲ ਰਾਹੀਂ ਆਪਣੀ ਫਰਮ ਰਾਹੀਂ ਨੈੱਟ ਬੈਂਕਿੰਗ ਰਾਹੀਂ ਟੈਂਡਰ ਭਰਿਆ ਸੀ ਅਤੇ ਸਬੰਧਤ ਦਸਤਾਵੇਜ਼ ਦਿੱਤੇ ਸਨ।

ਉਨ੍ਹਾਂ ਕਿਹਾ ਕਿ ਟੈਂਡਰ ਕਮੇਟੀ ’ਚ ਇਕ ਸੁਪਰਡੈਂਟ ਇੰਜੀਨੀਅਰ ਪੀ. ਡਬਲਯੂ. ਡੀ. (PWD) ਅੰਮ੍ਰਿਤਸਰ ਤਾਇਨਾਤ ਸੀ ਅਤੇ ਇਸ ਸੜਕ ਨੂੰ ਬਣਾਉਣ ਲਈ ਐੱਮ. ਐੱਸ. ਸ਼ਿਵਾ ਕੰਸਟਰੱਕਸ਼ਨ ਕੰਪਨੀ ਨੂੰ ਕਮੇਟੀ ਵੱਲੋਂ 13,33,36,938,17 ਅਤੇ 21.9 ਪ੍ਰਤੀਸ਼ਤ ਪ੍ਰਮਾਣਿਤ ਲਿਮਟਿਡ ਦੇ ਅਨੁਸਾਰ ਟੈਂਡਰ ਉਸ ਦੀ ਕੰਪਨੀ ਲਈ ਪਾਇਆ ਸੀ।

ਉਸ ਨੇ ਆਪਣੀ ਫਰਮ ਦੇ ਨਾਂ ’ਤੇ ਇਹ ਟੈਂਡਰ ਲੈਣ ਲਈ 33, 79,000 ਰੁਪਏ ਮੁਆਵਜ਼ਾ ਬਿਆਨਾ ਰਕਮ ਪੀ. ਡਬਲਯੂ. ਡੀ. ਵਿਭਾਗ ਦੇ ਖਾਤੇ ’ਚ ਜਮ੍ਹਾ ਕਰਵਾ ਦਿੱਤੀ ਸੀ ਅਤੇ ਫਿਰ ਸਰਕਾਰ ਵੱਲੋਂ ਐੱਮ. ਐੱਸ. ਸ਼ਿਵਾ ਕੰਸਟਰੱਕਸ਼ਨ ਕੰਪਨੀ ਦੇ ਹੱਕ ’ਚ ਟੈਂਡਰ ਅਲਾਟ ਕਰਨ ਤੋਂ ਪਹਿਲਾਂ ਸਬੰਧਤ ਐੱਸ. ਈ. ਉਸ ਨੂੰ ਟੈਂਡਰ ਦੇਣ ਸਬੰਧੀ ਲਗਾਤਾਰ ਧਮਕੀਆਂ ਦੇਣ ਲੱਗ ਪਿਆ ਅਤੇ ਕਹਿਣ ਲੱਗਾ ਕਿ ਜੇਕਰ ਉਹ ਉਸ ਨੂੰ ਰਿਸ਼ਵਤ ਨਹੀਂ ਦੇਣਗੇ ਤਾਂ ਉਨ੍ਹਾਂ ਦੀ ਕੰਪਨੀ ਨੂੰ ਟੈਂਡਰ ਨਹੀਂ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਉਕਤ ਐੱਸ. ਈ. ਉਨ੍ਹਾਂ ਨੂੰ ਆਪਣੇ ਦਫਤਰ ਵਿਚ ਬੁਲਾਉਂਦਾ ਰਿਹਾ ਸੀ ਅਤੇ ਧਮਕੀਆਂ ਦੇ ਕੇ ਟੈਂਡਰ ਅਲਾਟ ਕਰਨ ਲਈ 21 ਲੱਖ ਰੁਪਏ ਦੀ ਰਿਸ਼ਵਤ ਦੇਣ ਦਾ ਦਬਾਅ ਪਾਉਂਦਾ ਸੀ। ਉਨ੍ਹਾਂ ਕਿਹਾ ਕਿ ਮਿਤੀ 8 ਅਗਸਤ ਨੂੰ ਉਕਤ ਐੱਸ. ਈ. ਉਨ੍ਹਾਂ ਦੇ ਘਰ ਆਇਆ ਅਤੇ ਪੈਸਿਆਂ ਦੀ ਮੰਗ ਕਰਨ ਲੱਗ ਪਿਆ, ਜਿਸ ’ਤੇ ਉਸ ਨੇ ਉਕਤ ਵਿਅਕਤੀ ਨੂੰ 2 ਲੱਖ 50 ਹਜ਼ਾਰ ਰੁਪਏ ਰਿਸ਼ਵਤ ਨਕਦ ਦੇ ਦਿੱਤੀ ਅਤੇ ਇਸ ਸਬੰਧੀ ਉਸ ਨੇ ਮੋਬਾਇਲ ਫੋਨ ’ਚ ਵੀਡੀਓ ਰਿਕਾਰਡਿੰਗ ਵੀ ਕੀਤੀ।

ਉਨ੍ਹਾਂ ਕਿਹਾ ਕਿ ਮਿਤੀ 11 ਅਗਸਤ ਨੂੰ ਉਕਤ ਵਿਅਕਤੀ ਨੇ ਉਸ ਨੂੰ ਆਪਣੇ ਦਫਤਰ ਬੁਲਾਇਆ ਅਤੇ ਟੈਂਡਰ ਦੇਣ ਬਦਲੇ ਹੋਰ ਰਿਸ਼ਵਤ ਦੇਣ ਲਈ ਦਬਾਅ ਪਾਇਆ, ਜਿਸ ’ਤੇ ਉਸ ਨੇ ਉਕਤ ਵਿਅਕਤੀ ਨੂੰ ਇਕ ਲੱਖ ਰੁਪਏ ਦੇ ਦਿੱਤੇ।ਡੀ. ਐੱਸ. ਪੀ. ਦੇਵ ਸਿੰਘ ਨੇ ਦੱਸਿਆ ਕਿ ਪੁਲਸ ਦੇ ਉੱਚ ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਉਨ੍ਹਾਂ ਹਰਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਐੱਸ. ਈ. ਪੀ. ਡਬਲਯੂ. ਡੀ. ਵਰਿੰਦਰ ਕੁਮਾਰ ਵਿਰੁੱਧ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਦਿੱਤਾ ਹੈ।

PWD ਦੇ SE ਵਰਿੰਦਰ ਕੁਮਾਰ

 

Exit mobile version