July 5, 2024 12:56 am
Batala police

ਬਟਾਲਾ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਚੱਲੀਆਂ ਗੋਲੀਆਂ, ਪੁਲਿਸ ਵਲੋਂ ਦੋ ਗੈਂਗਸਟਰ ਗ੍ਰਿਫਤਾਰ

ਬਟਾਲਾ 10 ਜੂਨ 2022: ਇਸ ਸਮੇਂ ਦੀ ਵੱਡੀ ਖ਼ਬਰ ਬਟਾਲਾ ਤੋਂ ਸਾਮਣੇ ਆ ਰਹੀ ਹੈ ਜਿੱਥੇ ਬਟਾਲਾ ਪੁਲਿਸ (Batala police) ਅਤੇ ਗੈਂਗਸਟਰਾਂ ਵਿਚਕਾਰ ਗੋਲੀਬਾਰੀ ਹੋ ਗਈ | ਦੱਸਿਆ ਜਾ ਰਿਹਾ ਹੈ ਕਿ ਥਾਣਾ ਘਣੀਏ ਕੇ ਬਾਂਗਰ ਪੁਲਿਸ ਅਤੇ ਚਾਰ ਗੈਂਗਸਟਰਾਂ ਵਿੱਚ ਆਹਮੋ-ਸਾਹਮਣੇ ਹੋ ਗਏ ਇਸ ਦੌਰਾਨ ਗੈਂਗਸਟਰਾਂ ਨੇ ਪੁਲਿਸ ਉਤੇ ਗੋਲੀਆਂ ਚਲਾ ਦਿਤੀਆਂ।

ਪੁਲਿਸ ਨੇ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਗੈਂਗਸਟਰਾਂ ਦੀ ਪਛਾਣ ਰਮਨਦੀਪ ਸਿੰਘ ਨਿਵਾਸੀ ਮੁਰੀਦਕੇ ਅਤੇ ਸੁਰਜੀਤ ਸਿੰਘ ਨਿਵਾਸਾ ਖਹਿਰਾਂ ਕਲਾਂ ਨੂੰ ਗਿਰਫ਼ਤਾਰ ਕੀਤਾ ਹੈ ਅਤੇ ਹੀਰਾ ਅਤੇ ਮਨਵੀਰ ਫਰਾਰ ਦੱਸੇ ਜਾ ਰਹੇ ਹਨ | ਬਟਾਲਾ ਪੁਲਿਸ ਵਲੋਂ ਇਸ ਸੰਬੰਧੀ ਪ੍ਰੈਸ ਨੋਟ ਜਾਰੀ ਕੀਤਾ ਹੈ |

Batala police