Site icon TheUnmute.com

Batala News: ਭੱਠੇ ਤੇ ਕੰਮ ਕਰਦੇ ਪ੍ਰਵਾਸੀ ਮਜ਼ਦੂਰਾਂ ਦੇ ਦੋ ਬੱਚਿਆਂ ਦੀ ਇੱਟਾਂ ਥੱਲੇ ਦੱਬਣ ਕਾਰਨ ਮੌ.ਤ

7  ਦਸੰਬਰ 2024: ਹਰਗੋਬਿੰਦਪੁਰ ਬਲਾਕ ਦੇ ਨਜ਼ਦੀਕ ਪੈਂਦੇ ਪਿੰਡ ਗਲੋਵਾਲ (Glowal village near Hargobindpur block) ਵਿੱਚ ਸਥਿਤ ਇੱਟਾਂ ਦੇ ਭੱਠੇ ਤੇ ਦਰਦਨਾਕ ਘਟਨਾ ਵਾਪਰੀ ਹੈ, ਦੱਸ ਦੇਈਏ ਕਿ ਭੱਠੇ ਤੇ ਕੰਮ ਕਰਦੇ ਸਮੇਂ ਦੋ ਬੱਚਿਆਂ ਦੀ ਇੱਟਾਂ ਹੇਠਾਂ ਆਉਣ ਕਾਰਨ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਾਣਕਾਰੀ ਅਨੁਸਾਰ ਲੜਕਾ ਗੋਪੀ ਉਮਰ 12 ਸਾਲ ਅਤੇ ਲੜਕੀ ਸ਼ਾਂਤੀ ਉਮਰ ਛੇ ਸਾਲ ਵਾਸੀ ਯੂ.ਪੀ ਦੇ ਦੱਸੇ ਜਾ ਰਹੇ ਹਨ|

ਦੱਸ ਦੇਈਏ ਕਿ ਘਟਨਾ ਵਾਲੀ ਥਾਂ ਤੇ ਸ੍ਰੀ ਹਰਗੋਬਿੰਦਪੁਰ ਦੀ ਪੁਲਿਸ ਦੇ ਏ.ਐਸ.ਆਈ ਗੁਰਮੁੱਖ ਸਿੰਘ, ਕਰਤਾਰ ਸਿੰਘ, ਹਰਪਾਲ ਸਿੰਘ ਆਪਣੇ ਪੁਲਿਸ ਕਰਮਚਾਰੀਆਂ ਸਣੇ ਉਥੇ ਪਹੁੰਚੇ, ਜਿੱਥੇ ਪੁਲਿਸ ਨੇ ਘਟਨਾ ਦਾ ਜਾਇਜ਼ਾ ਲਿਆ ਅਤੇ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਮ੍ਰਿਤਕ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਕਰਾਉਣ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜਿਆ ਗਿਆ| ਮ੍ਰਿਤਕ ਬੱਚਿਆਂ ਦੇ ਪਰਿਵਾਰਕ ਮੈਂਬਰ ਇਨਸਾਫ ਦੀ ਗੁਹਾਰ ਲਗਾਉਂਦੇ ਨਜਰ ਆ ਰਹੇ ਹਨ|

READ MORE: Batala: ਘਰ ਦੇ ਬਾਹਰ ਖੇਡ ਰਹੇ 7 ਸਾਲ ਦੇ ਬੱਚੇ ‘ਤੇ ਅਵਾਰਾ ਕੁੱਤਿਆਂ ਨੇ ਕੀਤਾ ਹ.ਮ.ਲਾ

Exit mobile version