14 ਦਸੰਬਰ 2024: ਬਟਾਲਾ ਪੁਲਿਸ ( batala police) ਅਧੀਨ ਪੈਂਦੇ ਕਸਬਾ ਘੁਮਾਣ (Ghuman under) ਵਿਖੇ ਬੀਤੀ ਰਾਤ ਪੁਰਾਣੀ ਰੰਜਿਸ਼ ਨੂੰ ਲੈ ਕੇ ਸਾਜਨਪ੍ਰੀਤ(Sajanpreet Singh) ਸਿੰਘ ਨਾਮਕ ਨੌਜਵਾਨ ਵਲੋਂ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਕਸਬੇ ਦੀ ਇਕ ਦੁਕਾਨ ਅੰਦਰ ਬੈਠੇ ਜਸਨਪ੍ਰੀਤ (Jasanpreet Singh) ਸਿੰਘ ਨਾਮਕ ਨੌਜਵਾਨ ਤੇ ਗੋਲੀਆਂ ਚਲਾਈਆਂ ਗਿਆ, ਇਸ ਦੌਰਾਨ ਜਸਨਪ੍ਰੀਤ ਸਿੰਘ ਨੇ ਭੱਜ ਕੇ ਆਪਣੀ ਜਾਨ ਬਚਾਈ ਲੇਕਿਨ ਇਕ ਗੋਲੀ ਸੜਕ ਕਿਨਾਰੇ ਖੜੇ ਛੋਟਾ ਹਾਥੀ ਦੇ ਸ਼ੀਸ਼ੇ ਵਿੱਚ ਲਗ ਗਈ|
ਇਸ ਮੌਕੇ ਦੁਕਾਨ ਦੇ ਮਾਲਿਕ ਅਤੇ ਜਸਨਪ੍ਰੀਤ ਦੇ ਚਾਚਾ ਗੁਰਜੀਤ ਸਿੰਘ ਮੈਂਬਰ ਪੰਚਾਇਤ ਨੇ ਦੱਸਿਆ ਕਿ ਉਹ ਕਿਸੇ ਕੰਮ ਗ਼ਏ ਹੋਏ ਸੀ ਅਤੇ ਓਹਨਾ ਨੇ ਦੁਕਾਨ ਉਤੇ ਆਪਣੇ ਭਤੀਜੇ ਜਸਨਪ੍ਰੀਤ ਨੂੰ ਬਿਠਾਂ ਰੱਖਿਆ ਸੀ ਤਦੇ ਹੀ ਸਜਨਪ੍ਰੀਤ ਨੇ ਦੁਕਾਨ ਤੇ ਆਕੇ ਜਸਨਪ੍ਰੀਤ ਨਾਲ ਝਗੜਨਾ ਸ਼ੁਰੂ ਕਰ ਦਿੱਤਾ ਇਸੇ ਦੌਰਾਨ ਹੀ ਜਸਨਪ੍ਰੀਤ ਦੁਕਾਨ ਤੋਂ ਬਾਹਰ ਨੂੰ ਭੱਜ ਨਿਕਲਿਆ|
ਦੱਸ ਦੇਈਏ ਕਿ ਸਾਜਨਪ੍ਰੀਤ ਨੇ ਆਪਣੀ ਰਿਵਾਲਵਰ ਨਾਲ ਜਸਨਪ੍ਰੀਤ ਤੇ ਗੋਲੀਆਂ ਚਲਾ ਦਿੱਤੀਆਂ ਜਸਨਪ੍ਰੀਤ ਦਾ ਬਚਾ ਹੋ ਗਿਆ ਲੇਕਿਨ ਇਕ ਗੋਲੀ ਬਾਹਰ ਖੜੇ ਛੋਟੇ ਹਾਥੀ ਤੇ ਲੱਗੀ ਓਹਨਾਂ ਕਿਹਾ ਕਿ ਕੁਝ ਦਿਨ ਪਹਿਲਾ ਜਸਨਪ੍ਰੀਤ ਤੇ ਸਜਨਪ੍ਰੀਤ ਦਾ ਝਗੜਾ ਹੋਇਆ ਸੀ, ਪਰ ਊਸ ਝਗੜੇ ਨੂੰ ਲੈਕੇ ਆਪਸੀ ਰਾਜੀਨਾਮਾ ਹੋ ਗਿਆ ਸੀ|
ਓਧਰ ਸੰਬੰਧਿਤ ਥਾਣਾ ਘੁਮਾਣ ਦੇ ਐਸ.ਐਚ.ਓ ਨੇ ਘਟਨਾ ਬਾਰੇ ਦੱਸਦੇ ਕਿਹਾ ਕਿ ਦੋ ਘੰਟੇ ਵਿੱਚ ਹੀ ਸਜਨਪ੍ਰੀਤ ਨੂੰ ਕਾਬੂ ਕਰ ਲਿਆ ਗਿਆ ਰਿਵਾਲਵਰ ਵੀ ਬਰਾਮਦ ਕਰ ਲਈ ਗਈ ਹੈ, ਤੇ ਕੇਸ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ ਅਤੇ ਸਜਨਪ੍ਰੀਤ ਦੇ ਲਾਇਸੈਂਸ ਨੂੰ ਰੱਦ ਕਰਵਾਉਣ ਲਈ ਵੀ ਲਿਖ ਕੇ ਭੇਜਿਆ ਜਾਵੇਗਾ|
read more: Batala News: ਭੱਠੇ ਤੇ ਕੰਮ ਕਰਦੇ ਪ੍ਰਵਾਸੀ ਮਜ਼ਦੂਰਾਂ ਦੇ ਦੋ ਬੱਚਿਆਂ ਦੀ ਇੱਟਾਂ ਥੱਲੇ ਦੱਬਣ ਕਾਰਨ ਮੌ.ਤ