Site icon TheUnmute.com

Batala: ਚਾਈਨਾ ਡੋਰ ਦੀ ਲਪੇਟ ‘ਚ ਆਇਆ ਬਜ਼ੁਰਗ ਜੋੜਾ

ਰਿਪੋਰਟਰ ਵਿੱਕੀ ਮਲਿਕ, 27 ਦਸੰਬਰ 2024: ਪਤੰਗਾ ਉਡਾਣ ਲਈ ਵਰਤੀ ਜਾ ਰਹੀ ਚਾਈਨਾ (China wire) ਡੋਰ ਇਨਸਾਨੀ (human life) ਜ਼ਿੰਦਗੀ ਲਈ ਵੀ ਖਤਰਨਾਕ ਸਾਬਤ ਹੋ ਰਹੀ ਹੈ ਪਰ ਲਗਾਤਾਰ ਹੋ ਰਹੇ ਹਾਦਸਿਆਂ ਦੇ ਬਾਵਜੂਦ ਨਾ ਤਾਂ ਪ੍ਰਸ਼ਾਸਨ ਇਸ ਤੇ ਪੂਰੀ ਤਰ੍ਹਾਂ ਨਾਲ ਰੋਕ ਲਗਾਉਣ ਵਿੱਚ ਕਾਮਯਾਬ ਹੋ ਪਾਇਆ ਹੈ ਤੇ ਨਾ ਹੀ ਲੋਕ ਇਸ ਦੀ ਵਰਤੋਂ ਕਰਨ ਤੋਂ ਬਾਜ਼ ਆ ਰਹੇ ਹਨ ।

ਅਜਿਹਾ ਹੀ ਇਕ ਤਾਜ਼ਾ ਮਾਮਲਾ ਜ਼ਿਲ੍ਹਾਂ ਗੁਰਦਾਸਪੁਰ (gurdaspur)ਦੇ ਕਸਬਾ ਨੌਸ਼ਹਿਰਾ (Nowshera town) ਤੋਂ ਸਾਹਮਣੇ ਆਇਆ ਹੈ ਜਿਥੇ ਮੱਝਾ ਸਿੰਘ ਦਾ ਰਹਿਣ ਵਾਲਾ ਇੱਕ ਬਜ਼ੁਰਗ ਜੋੜਾ ਜੋ ਵੇਰਕਾ ਤੋਂ ਮੋਟਰਸਾਈਕਲ (motorcycle) ਤੇ ਆਪਣੇ ਪਿੰਡ ਵੱਲ ਨੂੰ ਵਾਪਸ ਆ ਰਿਹਾ ਸੀ ਇਸ ਚਾਈਨਾ ਡੋਰ (China wire) ਦੀ ਚਪੇਟ ਵਿੱਚ ਆ ਕੇ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ।

ਜਾਣਕਾਰੀ ਦਿੰਦਿਆਂ ਜਖਮੀ ਜਸਪਾਲ ਸਿੰਘ (jaspal singh) ਅਤੇ ਉਸ ਦੀ ਪਤਨੀ ਸੰਤੋਖ (santokh kaur) ਕੌਰ ਨੇ ਦੱਸਿਆ ਕਿ ਉਹ ਬੀਤੇ ਦਿਨ ਵੇਰਕਾ (verka) ਤੋਂ ਆਪਣੇ ਪਿੰਡ ਨੁਸ਼ਹਿਰਾ ਮੱਝਾ ਸਿੰਘ ਵੱਲ ਵਾਪਸ ਜਾ ਰਹੇ ਸਨ। ਜਦੋਂ ਪਾਖਰਪੁਰਾ ਪਿੰਡ ਤੇ ਸਥਿਤ ਫਲਾਈ ਓਵਰ ਤੋਂ ਥੱਲੇ ਉਤਰ ਰਹੇ ਸਨ ਤਾਂ ਜਸਪਾਲ ਸਿੰਘ ਨੇ ਮਹਿਸੂਸ ਕੀਤਾ ਕਿ ਉਸਦੇ ਸਰੀਰ ਤੇ ਚਾਈਨਾ ਡੋਰ ਲਿਪਟ ਗਈ ਹੈ ।

ਤਾਂ ਉਸਨੇ ਮੋਟਰਸਾਈਕਲ ਰੋਕ ਕੇ ਡੋਰ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਤੋਂ ਪਹਿਲਾਂ ਹੀ ਉਸਦਾ ਮੱਥਾ ਚੀਰਿਆ ਗਿਆ ਅਤੇ ਉਹ ਖ਼ੂਨੋਂ-ਖੂਨ ਹੋ ਗਿਆ । ਉਸ ਦੀ ਪਤਨੀ ਨੇ ਵੀ ਜਦੋਂ ਡੋਰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਵੀ ਹੱਥ ਚੀਰਿਆ ਗਿਆ। ਫਿਰ ਵੀ ਆਪਣੇ ਹੱਥ ਦੀ ਪਰਵਾਹ ਨਾ ਕਰਦੇ ਹੋਏ ਉਸ ਦੀ ਪਤਨੀ ਨੇ ਉਸ ਦੇ ਸਿਰ ਤੇ ਪੱਗ ਬੰਨ ਦਿੱਤੀ ਅਤੇ ਉਥੋਂ ਲੰਘ ਰਹੇ ਇੱਕ ਰਾਹਗੀਰ ਵੱਲੋਂ ਉਹਨਾਂ ਦੀ ਹਾਲਤ ਨੂੰ ਵੇਖਦੇ ਹੋਏ ਉਹਨਾਂ ਨੂੰ ਜੀਪ ਤੇ ਬਿਠਾ ਕੇ ਹਸਪਤਾਲ ਪਹੁੰਚਾਇਆ ਗਿਆ ‌ ਜਿੱਥੇ ਜਸਪਾਲ ਸਿੰਘ ਦੇ ਸਿਰ ਤੇ 22 ਟਾਂਕੇ ਲੱਗੇ ਹਨ ਜਦਕਿ ਉਸ ਦੀ ਪਤਨੀ ਦੇ ਹੱਥ ਤੇ ਵੀ ਚਾਰ ਟਾਂਕੇ ਲੱਗੇ ਹਨ।

ਉਹਨਾਂ ਮੰਗ ਕੀਤੀ ਹੈ ਕਿ ਚਾਈਨਾ ਡੋਰ ਤੇ ਮੁਕੰਮਲ ਪਾਬੰਦੀ ਲਗਾਈ ਜਾਏ ਤਾਂ ਜੋ ਅਜਿਹੀਆਂ ਦੁਰਘਟਨਾਵਾਂ ਤੋਂ ਬਚਾ ਹੋ ਸਕੇ ।

Read More: Batala News: ਪੁਰਾਣੀ ਰੰਜਿਸ਼ ਨੂੰ ਲੈ ਕੇ ਇਕ ਧਿਰ ਨੇ ਦੂਜੀ ਧਿਰ ਤੇ ਚਲਾਈਆਂ ਗੋ.ਲੀ.ਆਂ

 

Exit mobile version