Site icon TheUnmute.com

Barnala News: ਬਰਨਾਲਾ ‘ਚ ਸਕਾਰਪੀਓ ਗੱਡੀ ਨੇ ਢਾਈ ਸਾਲ ਦੀ ਇੱਕ ਬੱਚੀ ਨੂੰ ਦਰੜਿਆ

Barnala

ਚੰਡੀਗੜ੍ਹ, 21 ਜਨਵਰੀ, 2025: ਬਰਨਾਲਾ (Barnala) ‘ਚ ਇੱਕ ਸਕਾਰਪੀਓ ਨੇ ਲਗਭਗ ਢਾਈ ਸਾਲ ਦੀ ਇੱਕ ਬੱਚੀ ਨੂੰ ਦਰੜ ਦਿੱਤਾ | ਇਸ ਹਾਦਸੇ ‘ਚ ਉਕਤ ਬੱਚੀ ਦੀ ਮੌਕੇ ‘ਤੇ ਮੌਤ ਹੋ ਗਈ | ਇਸ ਘਟਨਾ ‘ਚ ਸਕਾਰਪੀਓ ਦੇ ਅਗਲੇ ਅਤੇ ਪਿਛਲੇ ਟਾਇਰ ਬੱਚੀ ਦੇ ਉੱਪਰੋਂ ਲੰਘ ਗਏ। ਇਹ ਦਰਦਨਾਕ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ‘ਚ ਸਕਾਰਪੀਓ ਬੱਚੀ ਦੇ ਉੱਪਰੋਂ ਲੰਘਦੀ ਦਿਖਾਈ ਦੇ ਰਹੀ ਹੈ। ਪੁਲਿਸ ਨੇ ਸਕਾਰਪੀਓ ਡਰਾਈਵਰ ਜਸਵਿੰਦਰ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਹ ਹਰਿਆਣਾ ਦੇ ਸਿਰਸਾ ਦਾ ਰਹਿਣ ਵਾਲਾ ਹੈ। ਪੁਲਿਸ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਸਿਟੀ ਵਨ ਪੁਲਿਸ (Barnala) ਸਟੇਸ਼ਨ ਦੇ ਜਾਂਚ ਅਧਿਕਾਰੀ ਅਵਤਾਰ ਸਿੰਘ ਮੁਤਾਬਕ ਇਹ ਹਾਦਸਾ ਸੋਮਵਾਰ ਸ਼ਾਮ ਨੂੰ ਵਾਪਰਿਆ। ਸੈਕਰਡ ਹਾਰਟ ਸਕੂਲ, ਬਰਨਾਲਾ ਦਾ ਪ੍ਰਬੰਧਕੀ ਸਟਾਫ਼ ਪ੍ਰਾਰਥਨਾ ਲਈ ਚਰਚ ਆਇਆ ਸੀ। ਸੂਰਜ ਕੁਮਾਰ ਵੀ ਆਪਣੇ ਪਰਿਵਾਰ ਨਾਲ ਚਰਚ ਪਹੁੰਚਿਆ।

ਪ੍ਰਾਰਥਨਾ ਤੋਂ ਬਾਅਦ ਸਾਰੇ ਆਪਣੀਆਂ ਕਾਰਾਂ ‘ਚ ਬੈਠ ਗਏ ਅਤੇ ਚਲੇ ਗਏ। ਫਿਰ ਚਰਚ ਦੇ ਪਾਰਕਿੰਗ ਖੇਤਰ ‘ਚ ਇੱਕ ਸਕਾਰਪੀਓ ਨੇ ਜ਼ੋਇਆ ਨਾਮ ਦੀ ਇੱਕ ਛੋਟੀ ਕੁੜੀ ਨੂੰ ਦਰੜ ਦਿੱਤਾ ਜੋ ਆਪਣੀ ਮਾਂ ਦੇ ਪਿੱਛੇ ਭੱਜ ਰਹੀ ਸੀ। ਹਾਦਸੇ ਤੋਂ ਬਾਅਦ ਬੱਚੀ ਨੂੰ ਵੀ ਹਸਪਤਾਲ ਲਿਜਾਇਆ ਗਿਆ, ਪਰ ਉੱਥੇ ਡਾਕਟਰ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਜ਼ੋਇਆ ਆਪਣੇ ਪਿਤਾ ਸੂਰਜ ਕੁਮਾਰ ਅਤੇ ਮਾਂ ਅਨੁਪਮਾ ਨਾਲ ਚਰਚ ਆਈ ਸੀ। ਕੁੜੀ ਦਾ ਪਿਤਾ ਸੂਰਜ ਵੀ ਉਸੇ ਸਕੂਲ ‘ਚ ਕੰਮ ਕਰਦਾ ਹੈ |

Read More: Panipat: ਪਾਣੀਪਤ ‘ਚ ਬੇਕਾਬੂ ਹੋਈ ਕਾਰ ਨੇ ਸੜਕ ‘ਤੇ ਮਚਾਇਆ ਕਹਿਰ, ਕਈ ਵਿਅਕਤੀਆਂ ਨੂੰ ਦਰੜਿਆ

Exit mobile version