Site icon TheUnmute.com

Barnala: ਕੈਨੇਡਾ ‘ਚ ਬਰਨਾਲਾ ਦੀ ਕੁੜੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌ.ਤ

Canada

ਚੰਡੀਗੜ੍ਹ, 04 ਸਤੰਬਰ 2024: ਕੈਨੇਡਾ (Canada) ‘ਚ ਇਕ ਪੰਜਾਬੀ ਕੁੜੀ ਦੀ ਮੌਤ ਹੋਣ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ | ਜਾਣਕਾਰੀ ਮੁਤਾਬਕ ਉਕਤ ਮ੍ਰਿਤਕਾ ਦੀ ਪਛਾਣ ਕਸਬਾ ਭਦੌੜ ਦੇ ਕਿਸਾਨ ਪਰਿਵਾਰ ਨਾਲ ਸਬੰਧਤ ਪਰਮਜੀਤ ਸਿੰਘ ਵਾਸੀ ਭਦੌੜ ਦੀ 23 ਸਾਲਾ ਪੁੱਤਰੀ ਗੁਰਮੀਤ ਕੌਰ ਵਜੋਂ ਹੋਈ ਹੈ | ਗੁਰਮੀਤ ਕੌਰ ਦੀ 1 ਸਤੰਬਰ ਨੂੰ ਕੈਨੇਡਾ ‘ਚ ਮੌਤ ਦੀ ਖ਼ਬਰ ਸੁਣਦੇ ਹੀ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ | ਦੱਸਿਆ ਜਾ ਰਿਹਾ ਕਿ ਗੁਰਮੀਤ ਕੌਰ ਨੂੰ ਦਿਲ ਦਾ ਦੌਰਾ ਪਿਆ ਸੀ ਜਿਸ ਕਰਕੇ ਉਨ੍ਹਾਂ ਦੀ ਮੌਤ ਹੋ ਗਈ |

ਪਰਿਵਾਰ ਨੇ ਲੜਕੀ ਦੀ ਮ੍ਰਿਤਕਾ ਦੇਹ ਨੂੰ ਪੰਜਾਬ ਵਾਪਸ ਲਿਆਉਣ ਲਈ ਸਰਕਾਰ ਤੋਂ ਮੱਦਦ ਮੰਗੀ ਹੈ | ਗੁਰਮੀਤ ਕੌਰ ਨੇ ਕੈਨੇਡਾ ਦੇ ਸਰੀ ‘ਚ ਪੜ੍ਹਾਈ ਕਰਨ ਸਮੇਂ ਵਿਆਹ ਕਰਵਾਇਆ ਲਿਆ ਸੀ | ਲੜਕੀ ਆਪਣੇ ਮਾਤਾ-ਪਿਤਾ ਨਾਲ ਨਨਿਹਾਲ ਭਦੌੜ ਸਥਿਤ ਆਪਣੇ ਘਰ ਰਹਿੰਦੀ ਸੀ।

Exit mobile version