Site icon TheUnmute.com

Barnala Accident News : ਦੋ ਵਾਰ ਕਿਸਾਨਾਂ ਦੀ ਬੱਸ ਨਾਲ ਧੁੰਦ ਕਾਰਨ ਵਾਪਰਿਆ ਵੱਡਾ ਹਾਦਸਾ, ਕਿਸਾਨ ਜ਼.ਖ਼.ਮੀ

4 ਜਨਵਰੀ 2025: ਜਿੱਥੇ ਕਿਸਾਨਾਂ (farmers) ਦੇ ਨਾਲ ਬਠਿੰਡਾ (bathinda) ਦੇ ਵਿੱਚ ਹਾਦਸਾ ਵਾਪਰਿਆ ਹੈ, ਉਥੇ ਹੀ ਹੁਣ ਅਜਿਹਾ ਹੀ ਇਕ ਤਾਜਾ ਮਾਮਲਾ ਬਰਨਾਲਾ (barnala) ਤੋਂ ਸਾਹਮਣੇ ਆ ਰਿਹਾ ਹੈ ਜਿਥੇ ਕਿਸਾਨਾਂ ਦੀ ਇਕ ਹੋਰ ਬੱਸ ਨਾਲ ਵੱਡਾ ਹਾਦਸਾ ਵਾਪਰਿਆ ਹੈ।

ਦੱਸ ਦੇਈਏ ਕਿ ਇਥੇ ਟੋਹਾਣਾ ਮਹਾਂਪੰਚਾਇਤ (Mahapanchayat) ‘ਤੇ ਜਾ ਰਹੀ ਕਿਸਾਨਾਂ ਦੀ ਇਕ ਹੋਰ ਬੱਸ ਹਾਦਸਾਗ੍ਰਸਤ ਹੋ ਗਈ ਹੈ। ਜਾਣਕਾਰੀ ਮਿਲੀ ਹੈ,ਕਿ ਇਸ ਹਾਦਸੇ ਵਿਚ ਤਿੰਨ ਮਹਿਲਾਵਾਂ ਦੀ ਮੌਤ ਹੋ ਗਈ ਤੇ ਕਈ ਕਿਸਾਨ ਜ਼ਖ਼ਮੀ ਹੋ ਗਏ ਹਨ। ਜਿਨਾਂ ਨੂੰ ਤੁਰੰਤ ਸਿਵਲ ਹਸਪਤਾਲ (barnala hospital) ਬਰਨਾਲਾ ਵਿਚ ਭਰਤੀ ਕਰਵਾਇਆ ਗਿਆ ਹੈ।

ਤਾਜਾ ਜਾਣਕਾਰੀ ਇਹ ਮਿਲੀ ਹੈ ਕਿ ਕੁਝ ਕਿਸਾਨਾਂ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਰਕੇ ਉਹਨਾਂ ਨੂੰ ਬਾਹਰੀ ਹਸਪਤਾਲ ਵਿੱਚ ਰੈਫਰ ਕੀਤਾ ਗਿਆ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਬਠਿੰਡਾ ‘ਚ ਧੁੰਦ ਕਾਰਨ ਹਾਦਸਾ ਵਾਪਰਿਆ ਹੈ। ਧੁੰਦ ਕਾਰਨ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਟੋਹਾਣਾ ‘ਚ ਹੋਣ ਵਾਲੀ ਮਹਾਪੰਚਾਇਤ ‘ਚ ਸ਼ਾਮਲ ਹੋਣ ਜਾ ਰਹੇ ਕਿਸਾਨਾਂ ਦੀ ਬੱਸ ਮਾਨਸਾ ਨੈਸ਼ਨਲ ਹਾਈਵੇ ‘ਤੇ ਫੁੱਟਪਾਥ ‘ਤੇ ਜਾ ਵੱਜੀ। ਸੰਤੁਲਨ ਵਿਗੜਨ ਕਾਰਨ ਬੱਸ ਪਲਟ ਗਈ। ਹਾਦਸੇ ਵਿੱਚ 7 ਕਿਸਾਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।ਜਾਣਕਾਰੀ ਮਿਲੀ ਹੈ ਕਿ ਇਸ ਬੱਸ ਦੇ ਵਿਚ 20 ਤੋਂ 25 ਕਿਸਾਨ ਸਵਾਰ ਸਨ|

read more: Bathinda News : ਧੁੰਦ ਦੇ ਕਾਰਨ ਕਿਸਾਨਾਂ ਦੀ ਹੋਈ ਹਾਦਸੇ ਦਾ ਸ਼ਿਕਾਰ

Exit mobile version