Site icon TheUnmute.com

ਬਾਰ ਐਸੋਸੀਏਸ਼ਨ ਰੋਪੜ ਨੇ ਭਾਰਤ ਬੰਦ ਸੱਦੇ ਦਾ ਕੀਤਾ ਸਮਰਥਨ

Bharat Bandh

ਰੋਪੜ, 16 ਫਰਵਰੀ 2024: ਬਾਰ ਐਸੋਸੀਏਸ਼ਨ ਰੋਪੜ ਕਿਸਾਨੀ ਸੰਘਰਸ਼ ਵਿੱਚ ਉਹਨਾਂ ਦਾ ਸਾਥ ਦਿੰਦੇ ਹੋਏ ਭਾਰਤ ਬੰਦ (Bharat Bandh) ਸੱਦੇ ਦਾ ਸਮਰਥਨ ਕੀਤਾ ਹੈ | ਇਸ ਦੌਰਾਨ ਐਸੋਸੀਏਸ਼ਨ ਵੱਲੋਂ ਕਿਸਾਨਾਂ ਦਾ ਸਾਥ ਦਿੰਦੇ ਹੋਏ ਦੇ ਨਾਲ ਖੜ੍ਹੇ ਹੋਣ ਦੀ ਗੱਲ ਕਹੀ ਗਈ | ਬਾਰ ਐਸੋਸੀਏਸ਼ਨ ਰੋਪੜ ਦੇ ਪ੍ਰਧਾਨ ਮਨਦੀਪ ਮੋਦਗਿੱਲ ਨੇ ਕਿਹਾ ਕਿ ਕਿਸਾਨਾਂ ਵੱਲੋਂ ਜੋ ਸੰਘਰਸ਼ ਇਸ ਸਮੇਂ ਹਰਿਆਣਾ ਦੇ ਬਾਰਡਰ ਉੱਤੇ ਕੀਤਾ ਜਾ ਰਿਹਾ ਹੈ।

ਇਸ ਸੰਘਰਸ਼ ਦੌਰਾਨ ਜੋ ਵਤੀਰਾ ਉਹਨਾਂ ਦੇ ਨਾਲ ਹਰਿਆਣਾ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਉਸਦੀ ਸਖ਼ਤ ਨਿੰਦਾ ਕਰਦੇ ਹਾਂ | ਕਿਉਂਕਿ ਸੰਵਿਧਾਨ ਵਿੱਚ ਸਭ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਗਏ ਹਨ ਫਿਰ ਭਾਵੇਂ ਉਹ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੋਵੇ ਆਪਣਾ ਹੱਕ ਮੰਗਣ ਦਾ ਅਧਿਕਾਰ ਹੋਵੇ ਜਾਂ ਆਪਣੀ ਗੱਲ ਰੱਖਣ ਦਾ ਅਧਿਕਾਰ ਹੋਵੇ |

ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਆਪਣੇ ਹੱਕ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਜੋ ਵਤੀਰਾ ਇਸ ਵੇਲੇ ਪੰਜਾਬ ਦੇ ਕਿਸਾਨਾਂ ਦੇ ਨਾਲ ਸ਼ੰਭੂ ਬਾਰਡਰ ਉੱਤੇ ਹੋ ਰਿਹਾ ਹੈ, ਉਹ ਬਹੁਤ ਹੀ ਮਾੜਾ ਹੈ ਕਿਸਾਨਾਂ ਉੱਤੇ ਅੱਥਰੂ ਗੈਸ ਦੇ ਗੋਲੇ ਰਬੜ ਦੀਆਂ ਗੋਲੀਆਂ ਤੱਕ ਵਰਸਾਈਆਂ ਜਾ ਰਹੀਆਂ ਹਨ ਜਦ ਕਿ ਉਹ ਸਿਰਫ ਆਪਣੇ ਹੱਕ ਦੇ ਲਈ ਦਿੱਲੀ ਜਾ ਕੇ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ |

ਜ਼ਿਕਰਯੋਗ ਹੈ ਕਿ ਬੀਤੇ ਦਿਨ ਕਿਸਾਨ ਜਥੇਬੰਦੀਆਂ ਦੀ ਤੀਜੇ ਦੌਰ ਦੀ ਬੈਠਕ ਦੇਰ ਸ਼ਾਮ ਕੇਂਦਰ ਦੇ ਵਜ਼ੀਰਾਂ ਦੇ ਨਾਲ ਹੋਈ ਲੇਕਿਨ ਬੈਠਕ ਦੌਰਾਨ ਵੀ ਕਿਸਾਨਾਂ ਵੱਲੋਂ ਮੰਗੀਆਂ ਜਾ ਰਹੀਆਂ ਮੰਗਾਂ ਦਾ ਕੋਈ ਸਿੱਟਾ ਨਹੀਂ ਨਿਕਲਦਾ ਹੋਇਆ ਦਿਖਾਈ ਦਿੱਤਾ ਅਤੇ ਇਸੇ ਬਾਬਤ ਹੁਣ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਦੇ ਵਜ਼ੀਰਾਂ ਦੇ ਨਾਲ ਇੱਕ ਦੀ ਰੂਪ ਰੇਖਾ ਵੀ ਉਹ ਲਿਖੀ ਜਾ ਚੁੱਕੀ ਹੈ | ਸੰਯੁਕਤ ਕਿਸਾਨ ਮੋਰਚੇ ਵੱਲੋਂ ਅਤੇ ਟ੍ਰੇਡ ਯੂਨੀਅਨ ਵੱਲੋਂ ਅੱਜ ਦੇ ਦਿਨ ਬੰਦ (Bharat Bandh) ਦੀ ਕਾਲ ਦਿੱਤੀ ਗਈ ਸੀ, ਜਿਸ ਨੂੰ ਲੈ ਕੇ ਵੱਖੋ ਵੱਖ ਜਥੇਬੰਦੀਆਂ ਵੱਲੋਂ ਹਾਮੀ ਭਰੀ ਗਈ ਹੈ।

Exit mobile version