July 7, 2024 6:52 pm
ਬੈਂਕਾਂ

ਬੈਂਕਾਂ ਨੂੰ ਵੱਧ ਤੋਂ ਵੱਧ ਗਾਹਕਾਂ ਦੇ ਅਨੁਕੂਲ ਬਣਨ ਦੀ ਲੋੜ: ਨਿਰਮਲਾ ਸੀਤਾਰਮਨ

ਚੰਡੀਗੜ੍ਹ 21 ਫਰਵਰੀ 2022: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਮਵਾਰ ਨੂੰ ਕਿਹਾ ਕਿ ਬੈਂਕਾਂ ਨੂੰ ਗਾਹਕਾਂ ਦੀਆਂ ਸਹੂਲਤਾਂ ‘ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਕਰਜ਼ਦਾਰਾਂ ਲਈ ਪ੍ਰਕਿਰਿਆ ਨੂੰ ਸੌਖਾ ਬਣਾਇਆ ਜਾ ਸਕੇ। ਇਸਦੇ ਨਾਲ ਹੀ ਨਿਰਮਲਾ ਸੀਤਾਰਮਨ ਨੇ ਸਪੱਸ਼ਟ ਕੀਤਾ ਕਿ ਬੈਂਕਾਂ ਨੂੰ ਗਾਹਕਾਂ ਨੂੰ ਉਧਾਰ ਦੇਣ ਲਈ ਉਧਾਰ ਮਾਪਦੰਡਾਂ ‘ਚ ਢਿੱਲ ਨਹੀਂ ਵਰਤਣੀ ਚਾਹੀਦੀ। ਉਦਯੋਗ ਦੇ ਨੁਮਾਇੰਦਿਆਂ ਅਤੇ ਵਿੱਤ ਮੰਤਰੀ ਵਿਚਕਾਰ ਹੋਈ ਬੈਠਕ ‘ਚ, ਬੈਂਕ ਕਾਰੋਬਾਰ ਨਾਲ ਸਬੰਧਤ ਇੱਕ ਸਟਾਰਟਅਪ ਸੰਸਥਾਪਕ ਨੇ ਮੁਸ਼ਕਲ ਰਹਿਤ ਕਰਜ਼ਿਆਂ ਦਾ ਸੁਝਾਅ ਦਿੱਤਾ। ਇਸ ‘ਤੇ ਭਾਰਤੀ ਸਟੇਟ ਬੈਂਕ (SBI) ਦੇ ਚੇਅਰਮੈਨ ਦਿਨੇਸ਼ ਕੁਮਾਰ ਖਾਰਾ ਨੇ ਕਿਹਾ ਕਿ ਸਟਾਰਟਅੱਪ ਦੀ ਚਿੰਤਾ ਵਧੇਰੇ ਇਕੁਇਟੀ ਦੀ ਹੈ ਅਤੇ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਜੇਕਰ ਲੋੜੀਂਦੀ ਇਕੁਇਟੀ ਹੈ ਤਾਂ ਕਰਜ਼ਾ ਦਿੱਤਾ ਜਾਵੇਗਾ।

ਬਾਅਦ ‘ਚ ਉਸਨੇ ਮਾਈਕਰੋ ਅਤੇ ਛੋਟੇ ਉਦਯੋਗਾਂ ਲਈ ਸਰਕਾਰ ਦੇ ਕ੍ਰੈਡਿਟ ਗਾਰੰਟੀ ਫੰਡ ਟਰੱਸਟ ਦਾ ਵੀ ਜਿਕਰ ਕੀਤਾ | ਉਨ੍ਹਾਂ ਬੈਂਕ ਭਾਈਚਾਰੇ ਲਈ ਕੁਝ ਸੁਝਾਅ ਦਿੱਤੇ ਅਤੇ ਵਿੱਤ ਮੰਤਰੀ ਨੇ ਕਿਹਾ, “ਬੈਂਕਾਂ ਨੂੰ ਵੱਧ ਤੋਂ ਵੱਧ ਗਾਹਕਾਂ ਦੇ ਅਨੁਕੂਲ ਬਣਨ ਦੀ ਲੋੜ ਹੈ। ਪਰ ਇਹ ਜੋਖਮ ਲੈਣ ਦੀ ਹੱਦ ਤੱਕ ਨਹੀਂ ਹੋਣਾ ਚਾਹੀਦਾ | ਤੁਹਾਨੂੰ ਇਸਨੂੰ ਲੈਣ ਦੀ ਲੋੜ ਨਹੀਂ ਹੈ। ਪਰ ਤੁਹਾਨੂੰ ਗਾਹਕਾਂ ਦੀ ਸਹੂਲਤ ਨੂੰ ਧਿਆਨ ‘ਚ ਰੱਖਣ ਅਤੇ ਵੱਧ ਤੋਂ ਵੱਧ ਦੋਸਤਾਨਾ ਬਣਨ ਦੀ ਲੋੜ ਹੈ।

ਖਾਰਾ ਨੇ ਕਿਹਾ ਕਿ ਬੈਂਕ ਵਿੱਚ ਡਿਜੀਟਾਈਜੇਸ਼ਨ ਦੀ ਪ੍ਰਕਿਰਿਆ ਵੱਧ ਰਹੀ ਹੈ ਅਤੇ ਪੂਰੀ ਪ੍ਰਕਿਰਿਆ ਨੂੰ ਡਿਜੀਟਲ ਕੀਤਾ ਜਾ ਰਿਹਾ ਹੈ। ਇਸ ਨਾਲ ਚੀਜ਼ਾਂ ਆਸਾਨ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਅਗਲੇ ਦੋ ਮਹੀਨਿਆਂ ‘ਚ ਬੈਂਕ ਪੂਰੀ ਤਰ੍ਹਾਂ ਡਿਜੀਟਲ ਹੋ ਜਾਵੇਗਾ। ਭਰੋਸੇਮੰਦ ਨਕਦੀ ਦੇ ਪ੍ਰਵਾਹ ਨੂੰ ਦੇਖਦੇ ਹੋਏ, ਛੋਟੇ ਕਾਰੋਬਾਰੀ ਖੇਤਰਾਂ ਨੂੰ ਕਰਜ਼ੇ ਦਾ ਵਾਧਾ ਨਿੱਜੀ ਲੋਨ ਦੇ ਅੰਕੜੇ ਤੱਕ ਪਹੁੰਚ ਸਕਦਾ ਹੈ।

ਮਾਲੀਆ ਸਕੱਤਰ ਤਰੁਣ ਬਜਾਜ, ਜੋ ਵਿੱਤੀ ਸੇਵਾਵਾਂ ਵਿਭਾਗ ‘ਚ ਵੀ ਕੰਮ ਕਰ ਚੁੱਕੇ ਹਨ, ਉਨ੍ਹਾਂ ਨੇ ਕਿਹਾ ਕਿ ਬੈਂਕਾਂ ਨੂੰ ਹੋਰ ਉਧਾਰ ਦੇਣ ਅਤੇ ਆਰਥਿਕ ਵਿਕਾਸ ਨੂੰ ਸਮਰਥਨ ਦੇਣ ਦੀ ਜ਼ਰੂਰਤ ਤੋਂ ਜਾਣੂ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੰਪਨੀਆਂ ਦੀਆਂ ਕਿਤਾਬਾਂ ਹੁਣ ਬਿਹਤਰ ਹਾਲਤ ‘ਚ ਹਨ।