June 28, 2024 3:20 pm
Nirmala Sitharaman

ਬੈਂਕਾਂ ਨੇ ਪਿਛਲੇ ਪੰਜ ਸਾਲਾਂ ਦੌਰਾਨ 10 ਲੱਖ ਕਰੋੜ ਰੁਪਏ ਦੇ ਲੋਨ ਕੀਤੇ ਰਾਈਟ ਆਫ: ਨਿਰਮਲਾ ਸੀਤਾਰਮਨ

ਚੰਡੀਗੜ੍ਹ 13 ਦਸੰਬਰ 2022: ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman) ਨੇ ਮੰਗਲਵਾਰ ਨੂੰ ਸੰਸਦ ‘ਚ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੈਂਕਾਂ ਨੇ ਪਿਛਲੇ ਪੰਜ ਵਿੱਤੀ ਸਾਲਾਂ ਦੌਰਾਨ 10,09,511 ਕਰੋੜ ਰੁਪਏ ਦੇ ਬੈਡ ਲੋਨ (bad loans) ਯਾਨੀ ਐੱਨਪੀਏ ਨੂੰ ਰਾਈਟ ਆਫ ਕਰ ਦਿੱਤਾ ਹੈ। ਵਿੱਤ ਮੰਤਰੀ ਨੇ ਗੈਰ-ਕਾਰਗੁਜ਼ਾਰੀ ਸੰਪਤੀਆਂ (NPA) ਖਾਤਿਆਂ ਬਾਰੇ ਰਾਜ ਸਭਾ ਵਿੱਚ ਜਵਾਬ ਦਿੰਦਿਆਂ ਕਿਹਾ ਕਿ ਇਹ ਕਦਮ ਉਨ੍ਹਾਂ ਦੇ ਐਨਪੀਏ ਵਜੋਂ ਚਾਰ ਸਾਲ ਪੂਰੇ ਹੋਣ ਤੋਂ ਬਾਅਦ ਚੁੱਕਿਆ ਗਿਆ ਹੈ। ਰਾਈਟ-ਆਫ ਕਰਨ ਤੋਂ ਬਾਅਦ ਉਕਤ ਰਕਮ ਨੂੰ ਸਬੰਧਤ ਬੈਂਕ ਦੀ ਬੈਲੇਂਸ ਸ਼ੀਟ ਤੋਂ ਹਟਾ ਦਿੱਤਾ ਗਿਆ ਹੈ।

ਨਿਰਮਲਾ ਸੀਤਾਰਮਨ (Nirmala Sitharaman) ਨੇ ਕਿਹਾ, “ਬੈਂਕਾਂ ਨੇ ਇਹ ਕਦਮ ਆਪਣੀਆਂ ਬੈਲੇਂਸ ਸ਼ੀਟਾਂ ਨੂੰ ਸਾਫ਼ ਕਰਨ, ਟੈਕਸ ਲਾਭ ਪ੍ਰਾਪਤ ਕਰਨ ਅਤੇ ਆਰਬੀਆਈ ਦੇ ਦਿਸ਼ਾ-ਨਿਰਦੇਸ਼ਾਂ ਅਤੇ ਉਨ੍ਹਾਂ ਦੀ ਬੋਰਡ ਦੁਆਰਾ ਪ੍ਰਵਾਨਿਤ ਨੀਤੀ ਦੇ ਅਨੁਸਾਰ ਪੂੰਜੀ ਨੂੰ ਅਨੁਕੂਲ ਬਣਾਉਣ ਲਈ ਚੁੱਕਿਆ ਹੈ। ਪਿਛਲੇ ਪੰਜ ਵਿੱਤੀ ਸਾਲਾਂ ਦੌਰਾਨ 10,09,511 ਕਰੋੜ ਰੁਪਏ ਰਾਈਟ ਆਫ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਰਜ਼ਾ ਮੁਆਫ਼ ਕੀਤੇ ਗਏ ਕਰਜ਼ਦਾਰ ਮੁੜ ਅਦਾਇਗੀ ਲਈ ਜਵਾਬਦੇਹ ਰਹੇਗਾ ਅਤੇ ਕਰਜ਼ਦਾਰ ਤੋਂ ਬਕਾਇਆ ਵਸੂਲੀ ਦੀ ਪ੍ਰਕਿਰਿਆ ਜਾਰੀ ਰਹੇਗੀ।

ਸਿਵਲ ਅਦਾਲਤਾਂ ਜਾਂ ਕਰਜ਼ਾ ਰਿਕਵਰੀ ਟ੍ਰਿਬਿਊਨਲ ਵਿੱਚ ਮੁਕੱਦਮੇ ਦਾਇਰ ਕਰਨ, ਦਿਵਾਲੀਆ ਅਤੇ ਦੀਵਾਲੀਆਪਨ ਕੋਡ, 2016 ਦੇ ਤਹਿਤ ਕੇਸ ਦਾਇਰ ਕਰਨ ਅਤੇ ਗੈਰ-ਕਾਰਗੁਜ਼ਾਰੀ ਸੰਪਤੀਆਂ ਦੀ ਵਿਕਰੀ ਵਰਗੇ ਕਦਮ ਰਾਈਟ ਆਫ ਦੇ ਤਹਿਤ ਲਏ ਜਾਂਦੇ ਹਨ।