Bank manager

ਕੁਲਗਾਮ ‘ਚ ਅੱਤਵਾਦੀਆਂ ਨੇ ਬੈਂਕ ਮੈਨੇਜਰ ਨੂੰ ਮਾਰੀ ਗੋਲੀ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁਲਾਈ ਮੀਟਿੰਗ

ਚੰਡੀਗੜ੍ਹ 02 ਜੂਨ 2022: ਕਸ਼ਮੀਰ ਵਿੱਚ ਅੱਤਵਾਦੀਆਂ ਨੇ ਇੱਕ ਹੋਰ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ ਹੈ। ਰਾਜਸਥਾਨ ਦੇ ਰਹਿਣ ਵਾਲੇ ਇੱਕ ਬੈਂਕ ਮੈਨੇਜਰ (Bank manager ) ਦੀ ਕੁਲਗਾਮ (Kulgam) ਵਿੱਚ ਵੀਰਵਾਰ ਨੂੰ ਬੈਂਕ ਵਿੱਚ ਦਾਖਲ ਹੋ ਕੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਿਕਰਯੋਗ ਹੈ ਕਿ ਤਿੰਨ ਦਿਨ ਪਹਿਲਾਂ ਕੁਲਗਾਮ ਵਿੱਚ ਹੀ ਇੱਕ ਅਧਿਆਪਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਸਥਾਨਕ ਦਿਹਾਤੀ ਬੈਂਕ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਿਜੇ ਕੁਮਾਰ ਨੂੰ ਅੱਤਵਾਦੀਆਂ ਨੇ ਮੋਹਨਪੋਰਾ ਬ੍ਰਾਂਚ ‘ਚ ਗੋਲੀ ਮਾਰ ਦਿੱਤੀ ਸੀ। ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਅੱਤਵਾਦੀਆਂ ਦੀ ਭਾਲ ‘ਚ ਸਰਚ ਆਪਰੇਸ਼ਨ ਜਾਰੀ ਹੈ। ਇੱਥੇ ਦਿੱਲੀ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਰਾਅ ਦੇ ਮੁਖੀ ਨਾਲ ਮੀਟਿੰਗ ਕੀਤੀ।

ਕਤਲ ਦੀ ਜ਼ਿੰਮੇਵਾਰੀ KFF ਨੇ ਲਈ

ਅੱਤਵਾਦੀ ਸੰਗਠਨ ਕਸ਼ਮੀਰ ਫਰੀਡਮ ਫਾਈਟਰਸ (ਕੇ. ਐੱਫ. ਐੱਫ.) ਨੇ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ। KFF ਨੇ ਵੀ ਚੇਤਾਵਨੀ ਦਿੰਦੇ ਹੋਏ ਪੱਤਰ ਜਾਰੀ ਕੀਤਾ ਹੈ। ਸੰਗਠਨ ਨੇ ਕਿਹਾ, ਜੋ ਵੀ ਕਸ਼ਮੀਰ ਦੇ ਜਨਸੰਖਿਆ ਤਬਦੀਲੀ ਵਿੱਚ ਸ਼ਾਮਲ ਹੋਵੇਗਾ, ਉਸ ਦਾ ਇਹੀ ਨਤੀਜਾ ਹੋਵੇਗਾ।

आतंकी संगठन कश्मीर फ्रीडम फाइटर्स (KFF) ने हत्या की जिम्मेदारी लेते हुए पत्र जारी किया है।

Scroll to Top