ਚੰਡੀਗੜ੍ਹ 11 ਜਨਵਰੀ 2022: ਸਲਾਮੀ ਬੱਲੇਬਾਜ਼ ਟੌਮ ਲੈਥਮ (252) ਦੇ ਦੋਹਰੇ ਸੈਂਕੜੇ ਅਤੇ ਡੇਵੋਨ ਕੋਨਵੇ (109) ਦੇ ਨਾਲ ਦੂਜੇ ਵਿਕਟ ਲਈ 315 ਦੌੜਾਂ ਦੀ ਸਾਂਝੇਦਾਰੀ ਦੀ ਮਦਦ ਨਾਲ ਨਿਊਜ਼ੀਲੈਂਡ (New Zealand) ਨੇ ਬੰਗਲਾਦੇਸ਼ (Bangladesh) ਖਿਲਾਫ ਦੂਜੇ ਟੈਸਟ ਦੇ ਦੂਜੇ ਦਿਨ ਸੋਮਵਾਰ ਨੂੰ 6 ਵਿਕਟਾਂ ‘ਤੇ 521 ਦੌੜਾਂ ਬਣਾ ਕੇ ਆਪਣੀ ਪਾਰੀ ਐਲਾਨ ਦਿੱਤੀ। ਇੱਕ ਵੱਡਾ ਸਕੋਰ ਬਣਾਉਣ ਦੇ ਜਵਾਬ ‘ਚ ਬੰਗਲਾਦੇਸ਼ (Bangladesh) ਦੀ ਟੀਮ 41.2 ਓਵਰਾਂ ‘ਚ 126 ਦੌੜਾਂ ‘ਤੇ ਆਊਟ ਹੋ ਗਈ। ਬੰਗਲਾਦੇਸ਼ ਦੀ ਟੀਮ ਪਹਿਲੀ ਪਾਰੀ ਵਿੱਚ 395 ਦੌੜਾਂ ਨਾਲ ਪਛੜ ਰਹੀ ਹੈ ਅਤੇ ਫਾਲੋਆਨ ਦੇ ਖ਼ਤਰੇ ਵਿੱਚ ਹੈ। ਨਿਊਜ਼ੀਲੈਂਡ (New Zealand) ਦੇ ਤਜਰਬੇਕਾਰ ਗੇਂਦਬਾਜ਼ ਟ੍ਰੇਂਟ ਬੋਲਟ ਨੇ 5 ਵਿਕਟਾਂ ਲੈ ਕੇ ਬੰਗਲਾਦੇਸ਼ ਦੀ ਰੀੜ ਦੀ ਹੱਡੀ ਤੋੜ ਦਿੱਤੀ। ਨਿਊਜ਼ੀਲੈਂਡ ਨੇ ਕੱਲ੍ਹ 1 ਵਿਕਟ ‘ਤੇ 349 ਦੌੜਾਂ ਤੋਂ ਅੱਗੇ ਖੇਡ ਦੀ ਸ਼ੁਰੂਆਤ ਕੀਤੀ। ਪਹਿਲੇ ਮੈਚ ਦੇ ਹੀਰੋ ਰਹੇ ਇਬਾਦਤ ਹੁਸੈਨ ਨੇ ਇਸ ਪਾਰੀ ਵਿੱਚ 30 ਓਵਰਾਂ ਵਿੱਚ 143 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਸ਼ਰੀਫੁਲ ਇਸਲਾਮ ਨੇ 28 ਓਵਰਾਂ ਵਿੱਚ 79 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ।
ਨਵੰਬਰ 23, 2024 7:54 ਪੂਃ ਦੁਃ