Site icon TheUnmute.com

Bangladesh: ਪਾਕਿਸਤਾਨੀ ਨਾਗਰਿਕਾਂ ਨੂੰ ਬਿਨਾਂ ਸੁਰੱਖਿਆ ਕਲੀਰੈਂਸ ਦੇ ਬੰਗਲਾਦੇਸ਼ ‘ਚ ਮਿਲੇਗੀ ਐਂਟਰੀ, ਭਾਰਤ ਦੀ ਚਿੰਤਾ ਵਧੀ

Bangladesh news

Muhammad Yunus

ਚੰਡੀਗੜ੍ਹ, 07 ਦਸੰਬਰ 2024: ਬੰਗਲਾਦੇਸ਼ (Bangladesh) ਸਰਕਾਰ ਨੇ ਹਾਲ ਹੀ ‘ਚ ਪਾਕਿਸਤਾਨ (Pakistan) ਨੂੰ ਲੈ ਕੇ ਅਜਿਹਾ ਫੈਸਲਾ ਲਿਆ ਹੈ ਜੋ ਭਾਰਤ ਦੀ ਸੁਰੱਖਿਆ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਬੰਗਲਾਦੇਸ਼ ਸਰਕਾਰ ਦੇ ਨਵੇਂ ਫੈਸਲੇ ਮੁਤਾਬਕ ਹੁਣ ਪਾਕਿਸਤਾਨੀਆਂ ਨੂੰ ਉੱਥੇ ਜਾਣ ਲਈ ਵੀਜ਼ਾ ਸਬੰਧੀ ਸਖ਼ਤ ਨਿਯਮਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਦਰਅਸਲ, ਹੁਣ ਪਾਕਿਸਤਾਨੀ ਨਾਗਰਿਕ ਹੁਣ ਬਿਨਾਂ ਸੁਰੱਖਿਆ ਕਲੀਰੈਂਸ (security clearance) ਦੇ ਵੀ ਬੰਗਲਾਦੇਸ਼ ‘ਚ ਦਾਖਲ ਹੋ ਸਕਣਗੇ। ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਪਾਕਿਸਤਾਨੀ ਨਾਗਰਿਕਾਂ ਲਈ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਸੁਰੱਖਿਆ ਕਲੀਅਰੈਂਸ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਹੈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਬੰਗਲਾਦੇਸ਼ ਦੇ ਗ੍ਰਹਿ ਮੰਤਰਾਲੇ ਦੇ ਸੁਰੱਖਿਆ ਸੇਵਾਵਾਂ ਵਿਭਾਗ (ਐਸਐਸਡੀ) ਨੇ ਵਿਦੇਸ਼ ਮੰਤਰਾਲੇ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ ।

ਜਿਕਰਯੋਗ ਹੈ ਕਿ 2019 ਤੋਂ ਪਾਕਿਸਤਾਨੀ ਨਾਗਰਿਕਾਂ ਨੂੰ ਬੰਗਲਾਦੇਸ਼ੀ ਵੀਜ਼ਾ ਲਈ ਅਰਜ਼ੀ ਦੇਣ ਤੋਂ ਪਹਿਲਾਂ SSD ਤੋਂ ਗੈਰ-ਇਤਰਾਜ਼ ਸਰਟੀਫਿਕੇਟ ਪ੍ਰਾਪਤ ਕਰਨ ਦੀ ਲੋੜ ਪੈਂਦੀ ਸੀ। ਇਸ ਦੇ ਨਾਲ ਹੀ ਬੰਗਲਾਦੇਸ਼ ਲਈ ਭਾਰਤੀ ਨਾਗਰਿਕਾਂ ਨੂੰ ਦਿੱਤੇ ਜਾਣ ਵਾਲੇ ਵੀਜ਼ਿਆਂ ਦੀ ਗਿਣਤੀ ‘ਚ ਵੀ ਕਟੌਤੀ ਕੀਤਾ ਜਾ ਰਹੀ ਹੈ। ਢਾਕਾ ਨੇ ਇਸ ਸਬੰਧੀ ਬੰਗਲਾਦੇਸ਼ ਦੇ ਕੋਲਕਾਤਾ ਮਿਸ਼ਨ ਨੂੰ ਆਦੇਸ਼ ਭੇਜਿਆ ਹੈ।

ਬੰਗਲਾਦੇਸ਼ (Bangladesh)  ‘ਚ ਸ਼ੇਖ ਹਸੀਨਾ ਦੀ ਸਰਕਾਰ ਵੇਲੇ ਨਿਯਮ

ਜਦੋਂ ਤੱਕ ਬੰਗਲਾਦੇਸ਼ ‘ਚ ਸ਼ੇਖ ਹਸੀਨਾ (Sheikh Hasina) ਦੀ ਅਵਾਮੀ ਲੀਗ ਪਾਰਟੀ ਸੱਤਾ ‘ਚ ਸੀ, ਪਾਕਿਸਤਾਨ ਨਾਲ ਸਬੰਧ ਚੰਗੇ ਨਹੀਂ ਸਨ। ਸ਼ੇਖ ਹਸੀਨਾ ਦੀ ਪਾਰਟੀ 1971 ਦੇ ਅੱਤਿਆਚਾਰਾਂ ਅਤੇ 1975 ‘ਚ ਸ਼ੇਖ ਮੁਜੀਬੁਰ ਰਹਿਮਾਨ ਦੇ ਕਤਲ ‘ਚ ਆਈਐਸਆਈ ਦੀ ਭੂਮਿਕਾ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਉਂਦੀ ਰਹੀ ਹੈ। ਇਸਦੇ ਨਾਲ ਹੀ ਲੰਮੇ ਸਮੇਂ ਤੋਂ ਰਿਸ਼ਤੇ ਪਹਿਲਾਂ ਹੀ ਖਰਾਬ ਸਨ, ਜਿਸ ਤੋਂ ਬਾਅਦ ਸ਼ੇਖ ਹਸੀਨਾ ਨੇ ਸਾਲ 2019 ‘ਚ ਪਾਕਿਸਤਾਨ ਨੂੰ ਲੈ ਕੇ ਸਖਤ ਫੈਸਲਾ ਲਿਆ ਸੀ। ਉਸ ਫੈਸਲੇ ਮੁਤਾਬਕ ਬੰਗਲਾਦੇਸ਼ ‘ਚ ਦਾਖਲ ਹੋਣ ਲਈ ਪਹਿਲਾਂ ‘ਨੋ ਆਬਜੈਕਸਨ’ ਕਲੀਅਰੈਂਸ ਲਾਜ਼ਮੀ ਕਰ ਦਿੱਤੀ ਸੀ।

ਬੰਗਲਾਦੇਸ਼ (Bangladesh) ਦਾ ਫੈਸਲਾ ਭਾਰਤ ਲਈ ਸੁਰੱਖਿਆ ਚੁਣੌਤੀ

ਦੂਜੇ ਪਾਸੇ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦਾ ਇਹ ਫੈਸਲਾ ਭਾਰਤ ਲਈ ਸੁਰੱਖਿਆ ਚੁਣੌਤੀ ਪੈਦਾ ਕਰ ਸਕਦਾ ਹੈ। ਦਰਅਸਲ, ਭਾਰਤ ਅਤੇ ਬੰਗਲਾਦੇਸ਼ ਦੀ 4 ਹਜ਼ਾਰ ਕਿਲੋਮੀਟਰ ਲੰਬੀ ਸਰਹੱਦ ਸਾਂਝੀ ਕਰਦਾ ਹੈ। ਪੱਛਮੀ ਬੰਗਾਲ, ਤ੍ਰਿਪੁਰਾ, ਮੇਘਾਲਿਆ, ਅਸਾਮ ਅਤੇ ਮਿਜ਼ੋਰਮ ਬੰਗਲਾਦੇਸ਼ ਨਾਲ ਆਪਣੀਆਂ ਸਰਹੱਦਾਂ ਸਾਂਝੀਆਂ ਕਰਦੇ ਹਨ। ਬੰਗਲਾਦੇਸ਼ ਅਤੇ ਸਰਹੱਦ ਨਾਲ ਲੱਗਦੇ ਭਾਰਤੀ ਸੂਬਿਆਂ ਵਿਚਕਾਰ ਮਹੱਤਵਪੂਰਨ ਸੀਮਾ ਪਾਰ ਦੀ ਆਵਾਜਾਈ ਅਤੇ ਵਪਾਰ ਹੈ।

Read More: ਰਾਸ਼ਟਰੀ ਸੁਰੱਖਿਆ ਰਣਨੀਤੀ ‘ਤੇ ਸਾਂਝੀ ਕਮੇਟੀ ਦਾ ਮੈਂਬਰ ਬਣਨਾ ਮੇਰੇ ਲਈ ਸਨਮਾਨ ਦੀ ਗੱਲ: ਤਨਮਨਜੀਤ ਸਿੰਘ ਢੇਸੀ

Exit mobile version