July 6, 2024 6:07 pm
Hijab

ਮੱਧ ਪ੍ਰਦੇਸ਼ ਦੇ ਸਕੂਲਾਂ ’ਚ ਹਿਜ਼ਾਬ ’ਤੇ ਰੋਕ, ਡਰੈੱਸ ਕੋਡ ਹੋਵੇਗਾ ਲਾਗੂ

ਚੰਡੀਗੜ੍ਹ 08 ਫਰਵਰੀ 2022: ਮੱਧ ਪ੍ਰਦੇਸ਼ (Madhya Pradesh) ਸਰਕਾਰ ਨੇ ਸਕੂਲਾਂ ‘ਚ ਹਿਜ਼ਾਬ (Hijab) ਪਹਿਨਣ ‘ਤੇ ਵੱਡਾ ਫੈਸਲਾ ਲਿਆ ਗਿਆ ਹੈ | ਸ਼ਿਵਰਾਜ ਸਰਕਾਰ ਨੇ ਸਕੂਲਾਂ ’ਚ ਹਿਜ਼ਾਬ (Hijab) ਪਹਿਣਨ ਨੂੰ ਲੈ ਕੇ ਕਿਹਾ ਕਿ ਹੁਣ ਸਕੂਲਾਂ ’ਚ ਹਿਜ਼ਾਬ ’ਤੇ ਰੋਕ ਰਹੇਗੀ। ਇਸ ਦੌਰਾਨ ਸਕੂਲ ਸਿੱਖਿਆ ਮੰਤਰੀ ਇੰਦਰ ਸਿੰਘ ਪਰਮਾਰ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਸਕੂਲਾਂ ’ਚ ਡਰੈੱਸ ਕੋਡ ਲਾਗੂ ਹੋਵੇਗਾ। ਹਿਜ਼ਾਬ ਸਕੂਲ ਡਰੈੱਸ ਦਾ ਹਿੱਸਾ ਨਹੀਂ ਹੈ। ਇਸ ਦੇ ਲਈ ਵਿਭਾਗ ਸਕੂਲਾਂ ਦਾ ਟੈਸਟ ਕਰਵਾਏਗਾ।

ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਰਨਾਟਕ ਸਰਕਾਰ ਨੇ ਸਕੂਲ ’ਚ ਹਿਜ਼ਾਬ ਪਹਿਣਨ ’ਤੇ ਰੋਕ ਲਗਾਈ ਸੀ। ਜਿਸਦੇ ਚੱਲਦੇ ਲੋਕਾਂ ’ਚ ਵਿਰੋਧ ਦੇਖਣ ਨੂੰ ਮਿਲਿਆ ਸੀ। ਇਸ ਸੰਬੰਧ ‘ਚ ਲੋਕਾਂ ਨੇ ਧਾਰਮਿਕ ਸੁਤੰਤਰਤਾ ਦੇ ਅਧਿਕਾਰ ਤਹਿਤ ਹਿਜ਼ਾਬ ਪਹਿਣਨ ਦੀ ਦਲੀਲ ਦਿੱਤੀ ਸੀ ਅਤੇ ਕਿਹਾ ਸੀ ਕਿ ਸਾਰਿਆਂ ਨੂੰ ਆਪਣੇ ਪਸੰਦ ਦੇ ਕੱਪੜੇ ਪਾਉਣ ਦਾ ਅਧਿਕਾਰ ਹੈ।