TheUnmute.com

ਟਰੈਕਟਰ ਜਾਂ ਸੰਬੰਧਿਤ ਸੰਦਾਂ ਨਾਲ ਕੀਤੇ ਜਾ ਰਹੇ ਖ਼ਤਰਨਾਕ ਪ੍ਰਦਰਸ਼ਨਾਂ ‘ਤੇ ਪੰਜਾਬ ‘ਚ ਲਾਈ ਪਾਬੰਦੀ

ਚੰਡੀਗੜ੍ਹ, 30 ਅਕਤੂਬਰ 2023: ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਕਿ ਟਰੈਕਟਰ ਅਤੇ ਸੰਬੰਧਿਤ ਸੰਦਾਂ ਨਾਲ ਕਿਸੇ ਵੀ ਕਿਸਮ ਦੇ ਸਟੰਟ (stunt) ਜਾਂ ਖ਼ਤਰਨਾਕ ਪ੍ਰਦਰਸ਼ਨ ‘ਤੇ ਪੰਜਾਬ ਚ ਪਾਬੰਦੀ ਲਗਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਪਿਆਰੇ ਪੰਜਾਬੀਓ ਟਰੈਕਟਰ ਨੂੰ ਖੇਤਾਂ ਦਾ ਰਾਜਾ ਕਿਹਾ ਜਾਂਦਾ ਹੈ | ਇਹਨੂੰ ਮੌਤ ਦਾ ਦੂਤ ਨਾ ਬਣਾਓ |

ਜਿਕਰਯੋਗ ਹੈ ਕਿ ਪਿਛਲੀ ਦਿਨੀ ਫਤਿਹਗੜ੍ਹ ਚੂੜੀਆਂ ਦੇ ਪਿੰਡ ਸਾਰਚੂਰ ਤੋਂ ਰੂਹ ਕੰਬਾਊ ਖ਼ਬਰ ਸਾਹਮਣੇ ਆਈ ਸੀ, ਜਿੱਥੇ ਪਿੰਡ ਸਾਰਚੂਰ ਵਿੱਚ ਖੇਡ ਮੇਲੇ ਦੌਰਾਨ ਦੇਰ ਸ਼ਾਮ ਟਰੈਕਟਰ ਉਤੇ ਸਟੰਟ ਕਰਦੇ ਨੌਜਵਾਨ ਦੀ ਮੌਤ ਹੋ ਗਈ ਸੀ ।

Stunt

 

Exit mobile version