ਚੰਡੀਗੜ੍ਹ 25 ਅਗਸਤ 2022: ਦਵਿੰਦਰ ਬੰਬੀਹਾ ਗੈਂਗ (Davinder Bambiha gang) ਨੇ ਇੱਕ ਵਾਰ ਫਿਰ ਧਮਕੀ ਭਰੀ ਪੋਸਟ ਪਾਈ ਹੈ। ਬੰਬੀਹਾ ਗੈਂਗ ਨੇ ਆਪਣੀ ਪੋਸਟ ਵਿੱਚ ਕਿਹਾ ਕਿ ਪੰਜਾਬੀ ਗਾਇਕ ਮਨਕੀਰਤ ਔਲਖ, ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਸਾਡੇ ਜਾਨੀ ਦੁਸ਼ਮਣ ਹਨ। ਉਨ੍ਹਾਂ ਨੂੰ ਮਾਰੇ ਬਿਨਾਂ ਸਾਡੀ ਆਤਮਾ ਨੂੰ ਸ਼ਾਂਤੀ ਨਹੀਂ ਮਿਲੇਗੀ। ਉਨ੍ਹਾਂ ਕਿਹਾ ਕਿ ਮਨਕੀਰਤ ਔਲਖ ਨੂੰ ਹਰ ਹਾਲ ‘ਚ ਮਾਰਨਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਧਮਕੀ ਭਰੀ ਪੋਸਟ ਸੁਲਤਾਨ ਦਵਿੰਦਰ ਬੰਬੀਹਾ ਦੇ ਨਾਂ ਵਾਲੀ ਫੇਸਬੁੱਕ ਆਈਡੀ ਤੋਂ ਕੀਤੀ ਗਈ ਹੈ। ਪੰਜਾਬ ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨਵੰਬਰ 22, 2024 3:43 ਬਾਃ ਦੁਃ